ਅਮਰੀਕਾ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ 3 ਸਾਲ ਦੇ ਬੱਚੇ ਨੇ 1 ਸਾਲ ਦੀ ਛੋਟੀ ਭੈਣ ਨੂੰ ਗੋਲ ਮਾਰ ਦਿੱਤੀ। ਜ਼ਖਮੀ ਬੱਚੀ ਨੂੰ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।
ਅਮਰੀਕਾ ਦੇ ਕੈਲੀਫੋਰਨੀਆ ਵਿਚ ਹੋਈ ਗੋਲੀਕਾਂਡ ਵਿਚ 3 ਸਾਲ ਦੇ ਬੱਚੇ ਨੇ 1 ਸਾਲ ਦੀ ਬੱਚੀ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਸੈਨਡਿਆਗੋ ਦੇ ਫਾਲਬਰੁਕ ਵਿਚ ਇਹ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੋਕਲ ਪੁਲਿਸ ਨੂੰ ਸਵੇਰੇ ਫੋਨ ਕਾਲ ਤੋਂ ਘਟਨਾ ਦੀ ਜਾਣਕਾਰੀ ਮਿਲੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ 3 ਸਾਲ ਦੇ ਬੱਚੇ ਨੇ ਗਲਤੀ ਨਾਲ 1 ਸਾਲ ਦੀ ਭੈਣ ਨੂੰ ਗੋਲੀ ਮਾਰ ਦਿੱਤੀ। ਉਸ ਨੇ ਖਿਡੌਣਾ ਸਮਝ ਕੇ ਗੰਨ ਚੁੱਕੀ ਸੀ।