ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਤਸਕਰਾਂ / ਪੀ.ੳ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜਿੰਦਰ ਸਿੰਘ ਉਪ – ਪੁਲਿਸ ਕਪਤਾਨ , ਸਬ ਡਵੀਜਨ ਨਕੋਦਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਪਾਰਟੀ ਵੱਲੋਂ ਵੱਖ – ਵੱਖ ਮੁਕੱਦਮਿਆ ਵਿੱਚ ਚੱਲੇ ਆ ਰਹੇ 08 ਪੀ.ੳ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ – ਪੁਲਿਸ ਕਪਤਾਨ , ਸਬ – ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਇੰਸਪੈਕਟਰ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਪਾਰਟੀ ਵੱਲੋਂ ਵੱਖ – ਵੱਖ ਮੁਕੱਦਮਿਆ ਵਿੱਚ ਚੱਲੇ ਆ ਰਹੇ 08 ਪੀ.ੳ ਜੋ ਬਾ ਅਦਾਲਤ ਸ਼੍ਰੀਮਤੀ ਬਲਜਿੰਦਰ ਕੌਰ SDIM ਸਾਹਿਬ ਨਕੋਦਰ ਜੀ ਵੱਲੋ ਮੁੱਕਦਮਾ ਨੰਬਰ 158 ਮਿਤੀ 01.08.2020 ਅ / ਧ 323,341,148,149,506,188,269,270 IPC 51 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਦਰ ਨਕੋਦਰ ਵਿਚ 6 ਦੋਸ਼ੀਆਂ ਕਮਲ ਕੁਮਾਰ ਪੁੱਤਰ ਮੱਖਣ , ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਰਜਿੰਦਰ ਸਿੰਘ ਉਰਫ ਕਾਕਾ , ਪਵਨ ਕੁਮਾਰ ਉਰਫ ਪੰਨੀ ਪੁੱਤਰ ਅਮਰਨਾਥ ਉਰਫ ਅੰਬਾ , ਪ੍ਰਿੰਸ ਗਿੱਲ ਪੁੱਤਰ ਬਖਸ਼ੀ ਰਾਮ , ਲਖਬੀਰ ਉਰਫ ਕਾਲੂ ਪੁੱਤਰ ਲਖਵਿੰਦਰ ਸਿੰਘ , ਅਕਾਸ਼ਦੀਪ ਉਰਫ ਅਕਾਸ਼ ਪੁੱਤਰ ਰਾਜਪਾਲ ਉਰਫ ਬਿੱਲੂ ਬਾਦਸ਼ਾਹ ਸਾਰੇ ਵਾਸੀਆਨ ਉੱਗੀ ਥਾਣਾ ਸਦਰ ਨਕੋਦਰ ਨੂੰ ਮਿਤੀ 22.09.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਸਦਰ ਨਕੋਦਰ ਦੇ ਮੁਕੱਦਮਾ ਨੰ 135 ਮਿਤੀ 04.09.2019 ਜੁਰਮ 61-1-14 EX ACT ਥਾਣਾ ਸਦਰ ਨਕੋਦਰ ਜਲੰਧਰ ਵਿਚ ਦੋਸ਼ੀ ਪਰਮਜੀਤ @ ਪੰਮੀ ਪਤਨੀ ਬਲਬੀਰ @ ਸੋਢੀ ਵਾਸੀ ਸਿੰਘਪੁਰ ਦੋਨਾ ਥਾਣਾ ਸਦਰ ਨਕੋਦਰ ਜਲੰਧਰ ਨੂੰ ਮਿਤੀ 20.09.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਸਦਰ ਨਕੋਦਰ ਦੇ ਮੁਕੱਦਮਾ ਨੰਬਰ 235 ਮਿਤੀ 20.12.2020 ਜੁਰਮ 61-1-14 EX ACT ਥਾਣਾ ਸਦਰ ਨਕੋਦਰ ਵਿਚ ਦੋਸ਼ੀ ਨਿਰਮਲ ਸਿੰਘ ਉਰਫ ਬਿੱਟੂ ਪੁੱਤਰ ਭਜਨ ਸਿੰਘ ਵਾਸੀ ਕੰਗ ਸਾਹਿਬ ਰਾਏ ਥਾਣਾ ਸਦਰ ਨਕੋਦਰ ਨੂੰ ਮਿਤੀ 21.09.2022 ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ।