India

ਮੁੱਖ ਮੰਤਰੀ ਨੇ ਪਿਸ਼ਾਬ ਕਾਂਡ ਦਾ ਸ਼ਿਕਾਰ ਹੋਏ ਵਿਅਕਤੀ ਦੇ ਧੋਤੇ ਪੈਰ, ਮੰਗੀ ਮੁਆਫੀ, ਦੇਖੋ ਵੀਡੀਓ

ਮੱਧ ਪ੍ਰਦੇਸ਼ ਦੇ ਸੀਧੀ ਜ਼ਿਲੇ ‘ਚ ਇਕ ਆਦੀਵਾਸੀ ਵਿਅਕਤੀ ‘ਤੇ ਬਦਮਾਸ਼ਾਂ ਵਲੋਂ ਪਿਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੀ ਸਿਆਸਤ ਗਰਮਾ ਗਈ ਹੈ। ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਿਸ਼ਾਬ ਦੇ ਸ਼ਿਕਾਰ ਹੋਏ ਆਦਿਵਾਸੀਆਂ ਨਾਲ ਮੁਲਾਕਾਤ ਕੀਤੀ ਹੈ। ਸੀਐੱਮ ਸ਼ਿਵਰਾਜ ਨੇ ਪੀੜਤ ਦਸ਼ਮਤ ਰਾਵਤ ਨੂੰ ਆਪਣੇ ਘਰ ਬੁਲਾਇਆ ਅਤੇ ਉਨ੍ਹਾਂ ਨਾਲ ਗੱਲ ਕੀਤੀ।

ਸ਼ਿਵਰਾਜ ਸਿੰਘ ਨੇ ਦਸ਼ਮਤ ਨੂੰ ਘਰ ਬੁਲਾ ਕੇ ਪੈਰ ਧੋਏ। ਮੁੱਖ ਮੰਤਰੀ ਨੇ ਵੀ ਦਸ਼ਮਤ ਪਿਤਾ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ। ਸ਼ਿਵਰਾਜ ਸਿੰਘ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਕੁਝ ਤਸਵੀਰਾਂ ਟਵੀਟ ਕੀਤੀਆਂ ਹਨ। ਸ਼ਿਵਰਾਜ ਨੇ ਕਿਹਾ ਕਿ ਮੈਂ ਦਸ਼ਮਤ ਜੀ ਤੋਂ ਮਾਫ਼ੀ ਮੰਗਦਾ ਹਾਂ। ਮੇਰੇ ਲਈ ਜਨਤਾ ਰੱਬ ਹੈ।

Back to top button