
ਦੀ ਸੰਘਵਾਲ ਕੋ. ਐਗਰੀ. ਸੁਸਾਇਟੀ ਦੇ ਅਕਾਲੀ ਨੇਤਾ ਸੁਰਿੰਦਰ ਸਿੰਘ ਚਾਹਲ ਨਿਜਮਦੀਨਪੁਰ ਨੂੰ ਬਣੇ ਪ੍ਰਧਾਨ
ਜਲੰਧਰ / ਸ਼ਿੰਦਰ ਪਾਲ ਸਿੰਘ ਚਾਹਲ
ਜਲੰਧਰ ਦੇ ਨੇੜਲੇ ਪਿੰਡ ਸੰਘਵਾਲ ਵਿਖੇ ਦੀ ਸੰਘਵਾਲ ਕੋਆਪ੍ਰੇਟਿਵ ਐਗਰੀਕਲਚਰ ਸੁਸਾਇਟੀ ਦੀ ਹੋਈ ਚੋਣ ਸਮੇ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੋਇਆ ਹੈ ਜਾਣਕਾਰੀ ਮੁਤਾਬਿਕ ਇਲਾਕੇ ਦੇ 5 ਪਿੰਡਾਂ ਕਰਾੜੀ , ਸੰਗਵਾਲ , ਗੋਪਾਲ ਪੁਰ, ਨਿਜਮਦੀਨਪੁਰ ਅਤੇ ਤਲਵੰਡੀ ਦੇ ਚੁਣੇ ਹੋਏ ਵੱਖ ਵੱਖ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਅਕਾਲੀ ਨੇਤਾ ਸੁਰਿੰਦਰ ਸਿੰਘ ਚਾਹਲ ਨਿਜਮਦੀਨਪੁਰ ਨੂੰ ਪ੍ਰਧਾਨ, ਜਸਪ੍ਰੀਤ ਸਿੰਘ ਜਸਾ ਨੂੰ ਸੀਨੀਅਰ ਵਾਇਸ ਪ੍ਰਧਾਨ, ਸੁਰਿੰਦਰ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ ਨੂੰ ਸਕੱਤਰ ਅਤੇ
ਜਰਮਨ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ , ਪ੍ਰਦੀਪ ਕੁਮਾਰ ਮੈਂਬਰ, ਮੇਜਰ ਸਿੰਘ ਮੈਂਬਰ ,ਗੁਰਤੇਜ ਸਿੰਘ ਮੈਂਬਰ ,ਪਰਮਿੰਦਰ ਸਿੰਘ ਮੈਂਬਰ ,ਜਸਵੀਰ ਕੌਰ ਮੈਂਬਰ , ਜੱਜ ਜਾਣੀ ਨੂੰ ਮੈਂਬਰ ਚੁਣਿਆ ਗਿਆ ਹੈ
ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਸੁਰਿੰਦਰ ਸਿੰਘ ਚਾਹਲ ਨੇ ਦਸਿਆ ਕਿ ਕਿਸਾਨ ਭਰਾਵਾਂ ਦੇ ਹਰ ਕੰਮਾਂ ਲਈ ਹਮੇਸ਼ਾਂ ਤਤਪਰ ਰਹਿਣਗੇ ਇਸ ਮੌਕੇ ਪਿੰਡ ਦੇ ਸਰਪੰਚ ਭਾਗ ਰਾਮ , ਅਕਾਲੀ ਆਗੂ ਕਰਮਜੀਤ ਸਿੰਘ ਨੀਟਾ, ਸਰਬਨ ਸਿੰਘ , ਸਾਬਕਾ ਸਰਪੰਚ ਅੱਛਰ ਰਾਮ ਅਤੇ ਹੋਰ ਵੀ ਅਨੇਕਾਂ ਪਿੰਡਾਂ ਦੇ ਲੋਕ ਹਾਜਰ ਸਨ।