
ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਭੋਗਪੁਰ ਮਿੱਲ ਮੈਨੇਜਮੈਂਟ ਨਾਲ ਹੋਈ ਅਹਿੰਮ ਮੀਟਿੰਗ, ਵਿਰੋਧੀਆਂ ਨੂੰ ਪਏ ਪਿਸੁ
ਜਲੰਧਰ / ਚਾਹਲ
ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਸ਼ੂਗਰਫੈਡ ਪੰਜਾਬ ਅਤੇ ਮਿੱਲ ਮੈਨੇਜਮੈਂਟ ਨਾਲ ਹੋਈ ਸੀ ਜਿਸ ਵਿੱਚ ਪਾਸ ਹੋਇਆ ਸੀ ਕਿ ਗੰਨੇ ਦਾ ਧੜਾ ਇੱਕ ਸੌ ਸੱਤਰ ਕੁਇੰਟਲ ਅਤੇ ਦੋ ਸੌ ਪੈਂਤੀ ਕੁਇੰਟਲ ਹੀ ਰੱਖਿਆ ਜਾਵੇਗਾ ਸੀਜ਼ਨ 2022/2023ਦਾ ਵਾਂਡ ਇਨ੍ਹਾਂ ਧੜਿਆਂ ਅਨੁਸਾਰ ਹੀ ਕੀਤਾ ਜਾਵੇਗਾ ਪ੍ਰੰਤੂ ਬੋਰਡ ਆਫ ਡਾਇਰੈਕਟਰ ਸ਼ੂਗਰ ਮਿੱਲ ਭੋਗਪੁਰ ਵਲੋਂ ਆਪਣੇ ਕੁਝ ਚਹੇਤੇ ਜ਼ਿਮੀਂਦਾਰਾਂ ਨੂੰ ਫ਼ਾਇਦਾ ਦੇਣ ਲਈ ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ਵਿੱਚ ਵੀ ਧਾਂਦਲੀ ਕਰਨ ਲਈ ਤਾਨਾਸ਼ਾਹੀ ਰਵੱਈਆ ਅਪਣਾਉਣ ਲਈ ਇਸਦੇ ਵਿਰੁੱਧ 275ਦੋ ਸੌ ਪਚੱਤਰ ਕੁਇੰਟਲ ਦੇ ਨਾਲ ਬਾਂਡ ਕੀਤਾ ਜਾਵੇਗਾ ਜਿਸ ਵਿਚ ਇਕ ਤਾਂ ਭਾਰਤੀ ਦੀ ਸਪਲਾਈ ਬਹੁਤ ਘੱਟ ਨਿਕਲਦੀ ਹੈ ਅਤੇ ਸੜਕ ਹਾਦਸੇ ਵੀ ਬਹੁਤ ਜ਼ਿਆਦਾ ਹੁੰਦੇ ਹਨ ਏਡੇ ਵੱਡੇ ਧੜੇ ਵਿਚ ਛੋਟਾ ਕਿਸਾਨ ਜਿਸ ਕੋਲ ਮਾੜਾ ਟਰੈਕਟਰ ਟਰਾਲੀ ਹੈ ਉਸ ਨੂੰ ਪਰੇਸ਼ਾਨੀ ਆਉਂਦੀ ਹੈ ਪਿਛਲੇ ਸੀਜ਼ਨ ਵਿੱਚ ਬੋਰਡ ਆਫ ਡਾਇਰੈਕਟਰ ਵੱਲੋਂ ਵੀ ਛੋਟੇ ਕਿਸਾਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ
ਜਿਸ ਵਿੱਚ ਕੈਲੰਡਰ ਦਾ ਨੰਬਰ ਤੋੜ ਕੇ ਪਰਚੀਆਂ ਦੀ ਸਪਲਾਈ ਕੱਢੀ ਗਈ ਅਤੇ ਛੋਟੇ ਕਿਸਾਨਾਂ ਨੂੰ ਸੀਜ਼ਨ ਖ਼ਤਮ ਹੋਣ ਤੇ ਪਰਚੀਆਂ ਮਿਲੀਆਂ ਜਿਸ ਨਾਲ ਛੋਟੇ ਜ਼ਿਮੀਂਦਾਰ ਨੂੰ ਮਿੱਲ ਵਿੱਚ ਗੰਨਾ ਸਪਲਾਈ ਕਰਨ ਦੀ ਵੀ ਬਹੁਤ ਦਿੱਕਤ ਆਈ ਅਤੇ ਲੇਬਰ ਦੀ ਬਹੁਤ ਪਰੇਸ਼ਾਨੀ ਰਹੀ ਵੱਧ ਰੇਟ ਦੇ ਕੇ ਗੰਨੇ ਦੀ ਛਿਲਾਈ ਕਰਾਉਣੀ ਪਈ ਜੋ ਕਿ ਛੋਟੇ ਜ਼ਿਮੀਂਦਾਰ ਲਈ ਸਹਿਣ ਕਰਨਾ ਮੁਸ਼ਕਿਲ ਹੈ
ਇਸ ਮੀਟਿੰਗ ਵਿਚ ਅਗਵਾਈ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਜੀ ਨੇ ਕੀਤੀ ਸੀ ਅਤੇ ਉਨ੍ਹਾਂ ਦੇ ਨਾਲ ਅਹੁਦੇਦਾਰ ਸ਼ਾਮਲ ਸਨ ਓਂਕਾਰ ਸਿੰਘ ਚੇਅਰਮੈਨ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਡੱਲੀ ਸੁਖਮੰਦਰ ਸਿੰਘ ਦਰਾਵਾਂ ਬਲਜੀਤ ਸਿੰਘ ਘੋੜਾਵਾਹੀ ਚਰਨਜੀਤ ਸਿੰਘ ਫਰੀਦਪੁਰ ਦਵਿੰਦਰ ਸਿੰਘ ਧਾਲੀਵਾਲ ਇੰਦਰਜੀਤ ਸਿੰਘ ਬਿੱਲੂਗੋਪੀ ਡੀਂਗਰੀਆਂ ਸੁੱਖਾ ਡੀਂਗਰੀਆਂ ਬਲਜਿੰਦਰ ਸਿੰਘ ਲਾਧੜਾ ਭੁਪਿੰਦਰ ਸਿੰਘ ਬਹਿਰਾਮ ਸੁਖਵਿੰਦਰ ਸਿੰਘ ਨੰਗਲ ਅਰਾਈਆਂ ਸ਼ਾਮਲ ਸਨ