Punjab

ਸਾਬਕਾ ਥਾਣੇਦਾਰ ਨੇ ਇਨਸਾਫ ਨਾ ਮਿਲਣ ‘ਤੇ ਥਾਣੇ ਦੇ ਬਾਹਰ ਲਾਇਆ ਧਰਨਾ

ਸਾਬਕਾ ਥਾਣੇਦਾਰ ਨੇ ਇਨਸਾਫ ਨਾ ਮਿਲਣ ‘ਤੇ ਥਾਣਾ 1 ਦੇ ਬਾਹਰ ਸੜਕ ‘ਤੇ ਧਰਨਾ ਲਗਾ ਦਿੱਤਾ ਜਿਸ ਕਾਰਨ ਕੁੱਝ ਸਮੇਂ ਲਈ ਟਰੈਫਿਕ ਵੀ ਜਾਮ ਰਹੀ। ਪੰਜਾਬ ਪੁਲਿਸ ਦੇ ਸੇਵਾਮੁਕਤ ਐੱਸਐੱਚਓ ਰਣਜੀਤ ਸਿੰਘ (70) ਪੁੱਤਰ ਆਤਮਾ ਸਿੰਘ ਵਾਸੀ ਬਸੰਤ ਨਗਰ ਖੰਨਾ ਨੇ ਦੱਸਿਆ ਕਿ ਇੱਕ ਮਾਮਲੇ ‘ਚ ਜੱਜ ਨੇ ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਸੀ, ਜੋ ਕਿ ਜਦੋਂ ਉਹ ਜਮਾਂ੍ਹ ਕਰਵਾਉਣ ਲਈ ਬੈਂਕ ‘ਚ ਪਹੁੰਚਿਆ ਤਾਂ ਬੈਂਕ ਦੇ ਬਾਹਰ ਖੜ੍ਹੇ ਕੁਝ ਵਿਅਕਤੀਆਂ ਨੇ ਉਸ ਤੋਂ ਪੈਸੇ ਲੈ ਕੇ ਉਸ ਨੂੰ ਜਾਅਲੀ ਰਸੀਦ ਦੇ ਦਿੱਤੀ।

ਇਸ ਬਾਰੇ ਪਤਾ ਲੱਗਣ ‘ਤੇ ਜਦੋਂ ਉਹ ਦੁਬਾਰਾ ਬੈਂਕ ਪਹੁੰਚਿਆ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦਾ ਫੋਨ ਖੋਹ ਲਿਆ। ਜ਼ਖਮੀ ਹਾਲਤ ‘ਚ ਉਹ ਸਿਵਲ ਹਸਪਤਾਲ ਪਹੁੰਚਿਆ, ਜਿੱਥੇ ਐੱਮਐੱਲਆਰ ਕੱਟਣ ਤੋਂ ਬਾਅਦ ਵੀ ਕੋਈ ਪੁਲਿਸ ਮੁਲਾਜ਼ਮ ਉਸ ਦੇ ਬਿਆਨ ਲੈਣ ਨਹੀਂ ਆਇਆ, ਜਿਸ ਕਾਰਨ ਉਸ ਨੂੰ ਧਰਨਾ ਦੇਣਾ ਪਿਆ।

Back to top button