ਦੋ TV ਅਦਾਕਾਰ ਬਣੇ ਲਾੜਾ-ਲਾੜੀ,ਦੋਨਾਂ ਨੇ ਆਪਸ ‘ਚ ਕਰਵਾਇਆ ਵਿਆਹ
Two TV actors became bride and groom, both got married
ਗੁਰੂਗ੍ਰਾਮ ‘ਚ ਇਕ ਔਰਤ ਨੇ ਦੂਜਾ ਵਿਆਹ ਕਰ ਲਿਆ। ਵਿਆਹ 23 ਅਪ੍ਰੈਲ 2024 ਨੂੰ ਗੁਰੂਗ੍ਰਾਮ ਦੇ ਮਦਨਪੁਰੀ ਵਿੱਚ ਛੋਟੀ ਪੰਚਾਇਤ ਧਰਮਸ਼ਾਲਾ ਵਿੱਚ ਹੋਇਆ। ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੁਰਖੀਆਂ ‘ਚ ਹਨ। ਦੋਵਾਂ ਵਿਚਾਲੇ ਚਾਰ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ। ਗੁਰੂਗ੍ਰਾਮ ਦੀ ਰਹਿਣ ਵਾਲੀ 30 ਸਾਲਾ ਅੰਜੂ ਸ਼ਰਮਾ ਦਾ ਵਿਆਹ ਹਰਿਆਣਾ ਦੇ ਫਤਿਹਾਬਾਦ ਦੀ ਰਹਿਣ ਵਾਲੀ 30 ਸਾਲਾ ਕਵਿਤਾ ਟੱਪੂ ਨਾਲ ਹੋਇਆ।
ਰਿਲੇਸ਼ਨਸ਼ਿਪ ‘ਚ ਅੰਜੂ ਸ਼ਰਮਾ ਪਤੀ ਦਾ ਕਿਰਦਾਰ ਨਿਭਾਅ ਰਹੀ ਹੈ ਜਦਕਿ ਕਵਿਤਾ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਅੰਜੂ ਦੱਸਦੀ ਹੈ ਕਿ ਉਸ ਦਾ ਨਾਮ ਅੰਜੂ ਸ਼ਰਮਾ ਹੈ ਪਰ ਉਸਦੀ ਪਤਨੀ ਉਸ ਨੂੰ ਪਿਆਰ ਨਾਲ ਅੱਜੂ ਅਤੇ ਸ਼ੋਨਾ ਕਹਿ ਕੇ ਬੁਲਾਉਂਦੀ ਹੈ। ਅੰਜੂ ਇੱਕ ਟੀਵੀ ਅਦਾਕਾਰਾ ਹੈ।
ਉਸ ਨੇ ਦੱਸਿਆ ਕਿ ਉਸ ਦਾ ਵਿਆਹ ਵੀ ਉਨ੍ਹਾਂ ਹੀ ਰੀਤੀ-ਰਿਵਾਜ਼ਾਂ ਨਾਲ ਹੋਇਆ, ਜਿਸ ਤਰ੍ਹਾਂ ਇਕ ਲੜਕਾ-ਲੜਕੀ ਦਾ ਹੁੰਦਾ ਹੈ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਵੀ ਇਸ ਵਿਆਹ ਨੂੰ ਸਵੀਕਾਰ ਕਰ ਲਿਆ ਹੈ। ਦੋਹਾਂ ਨੇ ਆਪਣੇ ਵਿਆਹ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਲਾੜਾ ਬਣੀ ਅੰਜੂ ਸ਼ਰਮਾ ਨੇ ਕਿਹਾ, ‘ਮੈਂ ਗੁਰੂਗ੍ਰਾਮ ਤੋਂ ਹਾਂ ਅਤੇ ਮੁੰਬਈ ‘ਚ ਰਹਿੰਦੀ ਹਾਂ। ਮੈਂ ਟੀਵੀ ਸੀਰੀਅਲਾਂ ਵਿੱਚ ਕੰਮ ਕਰਦੀ ਹਾਂ। ਅਸੀਂ ਇੱਕ ਸ਼ੂਟਿੰਗ ਦੇ ਸਬੰਧ ਵਿੱਚ ਮਿਲੇ ਸਨ। ਕੰਮ ਕਰਦੇ-ਕਰਦੇ ਅਸੀਂ ਦੋਹਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ। ਫਿਰ ਅਸੀਂ ਦੋਵੇਂ ਇਕੱਠੇ ਸ਼ੂਟਿੰਗ ‘ਤੇ ਜਾਣ ਲੱਗੇ। ਇਸ ਦੌਰਾਨ ਕਵਿਤਾ ਨੇ ਮੇਰਾ ਬਹੁਤ ਖਿਆਲ ਰੱਖਿਆ। ਮੇਰੇ ਅਪਣੇ ਮੈਨੂੰ ਦੁੱਖ ਵਿੱਚ ਛੱਡ ਗਏ ਸਨ ਪਰ ਕਵਿਤਾ ਨੇ ਹਰ ਸਮੇਂ ਮੇਰਾ ਸਾਥ ਦਿੱਤਾ। ਕਵਿਤਾ ਕਰਕੇ ਹੀ ਅੱਜ ਜ਼ਿੰਦਾ ਹਾਂ। ਮੈਨੂੰ ਕਵਿਤਾ ਬਹੁਤ ਪਸੰਦ ਹੈ। ਇਹ ਵਿਆਹ ਸਾਡੇ ਰੀਤੀ-ਰਿਵਾਜਾਂ ਨਾਲ ਹੋਇਆ।
ਦੁਲਹਨ ਕਵਿਤਾ ਟੈਪੂ ਨੇ ਦੱਸਿਆ, ‘ਮੈਂ ਇੱਕ ਕਲਾਕਾਰ ਹਾਂ। ਮੈਂ ਫਤਿਹਾਬਾਦ ਤੋਂ ਹਾਂ। ਇਸ ਤੋਂ ਪਹਿਲਾਂ ਮੈਂ ਇੱਕ ਆਦਮੀ ਨਾਲ ਰਿਲੇਸ਼ਨਸ਼ਿਪ ਵਿੱਚ ਵੀ ਰਹੀ ਸੀ। ਮੈਂ ਅੰਜੂ ਨੂੰ ਕੋਰੋਨਾ ਪੀਰੀਅਡ ਤੋਂ ਪਹਿਲਾਂ ਤੋਂ ਜਾਣਦੀ ਹਾਂ। ਅੰਜੂ ਨੇ ਮੈਨੂੰ ਸ਼ੂਟ ਲਈ ਬੁਲਾਇਆ ਸੀ। ਅਸੀਂ ਦੋਵੇਂ ਇਕੱਠੇ ਰਹੇ। ਉਸ ਤੋਂ ਬਾਅਦ ਅਸੀਂ ਦੋਸਤ ਬਣ ਗਏ। ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ ਪਤਾ ਹੀ ਨਹੀਂ ਲੱਗਾ। ਮੈਂ ਆਪਣੇ ਵਿਆਹ ਤੋਂ ਬਹੁਤ ਖੁਸ਼ ਹਾਂ।