ਮੋਰਚੇ ‘ਚ 51 ਮੈੰਬਰੀ ਕਮੇਟੀ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕ ਸ਼ਾਮਿਲ
ਜਲੰਧਰ, ਐਚ ਐਸ ਚਾਵਲਾ।ਐਸ ਐਸ ਚਾਹਲ
ਸਿੱਖ ਤਾਲਮੇਲ ਕਮੇਟੀ ਦੀ ਪਹਿਲ ਤੇ ਵੱਖ-ਵੱਖ ਭਾਈਚਾਰੇ ਜਿਨ੍ਹਾਂ ਵਿੱਚ ਸਿੱਖ, ਹਿੰਦੂ, ਰਵਿਦਾਸ ਭਾਈਚਾਰਾ, ਬਾਲਮੀਕ ਭਾਈਚਾਰਾ, ਭਗਤ ਕਬੀਰ ਭਾਈਚਾਰਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੀ ਇੱਕ ਮੀਟਿੰਗ ਗੁਰੂ ਰਵਿਦਾਸ ਚੌਕ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਵਿੱਚ ਹੋਈ। ਜਿਸ ਵਿਚ ਸਿੱਖ ਤਾਲਮੇਲ ਕਮੇਟੀ ਤੋਂ ਇਲਾਵਾ ਹਿੰਦੂ ਕ੍ਰਾਂਤੀ ਦਲ, ਜਨ ਜਾਗਰੀਤੀ ਮੰਚ, ਭਾਰਤ ਬਚਾਓ ਮੋਰਚਾ, ਏਕਨੂਰ ਵੈਲਫੇਅਰ ਸੁਸਾਇਟੀ, ਅੰਬੇਦਕਰ ਸੈਨਾ ਪੰਜਾਬ, ਅੰਬੇਦਕਰ ਸੈਨਾ ਯੂਨਾਈਟਿਡ, ਸਤਿਗੁਰੂ ਕਬੀਰ ਸਭਾ, ਪੰਜਾਬ ਬਾਲਮੀਕ ਵੈਲਫਅਰ ਸੁਸਾਇਟੀ, ਮਾਈ ਭਾਗੋ ਸੇਵਾ ਸੁਸਾਇਟੀ, ਸ਼ਾਨ-ਏ-ਖਾਲਸਾ, ਭਾਈ ਘਨ੍ਹੱਈਆ ਜੀ ਸੇਵਕ ਦਲ, ਦੁਸ਼ਟ ਦਮਨ ਦਲ ਖ਼ਾਲਸਾ, ਤਰਨਾ ਦਲ ਮਿਸ਼ਨ ਨਿਹੰਗ ਸਿੰਘ ਜਥੇਬੰਦੀ, ਹਿੰਦੂ ਸੁਰੱਕਸ਼ਾ ਮੰਚ ਦੇ ਅਹੁਦੇਦਾਰ ਅਤੇ ਵੱਖ ਵੱਖ ਗੁਰੂ ਘਰਾਂ ਦੇ ਅਹੁਦੇਦਾਰ ਵੀ ਸ਼ਾਮਲ ਹੋਏ।
ਮੀਟਿੰਗ ਵਿਚ ਪਾਖੰਡਵਾਦ ਤੇ ਚਮਤਕਾਰਾਂ ਦੇ ਨਾਂ ਤੇ ਕੀਤੇ ਜਾ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਸਮੁੱਚੀਆਂ ਜਥੇਬੰਦੀਆਂ ਨੂੰ ਇਕ ਸਾਂਝੇ ਪਲੇਟਫਾਰਮ ਤੇ ਇਕੱਠਾ ਕਰਨ ਲਈ ਵੱਖ-ਵੱਖ ਭਾਈਚਾਰਿਆਂ ਦੇ ਮੈਂਬਰ ਲੈ ਕੇ “ਸਾਂਝਾ ਧਰਮ ਬਚਾਓ ਮੋਰਚੇ” ਦਾ ਗਠਨ ਕੀਤਾ ਗਿਆ, ਇਸ ਮੋਰਚੇ ਵਿੱਚ 51 ਮੈਂਬਰ ਸ਼ਾਮਲ ਕੀਤੇ ਗਏ ਹਨ।
ਇਸ ਮੌਕੇ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਰਾਜੇਸ਼ ਪਦਮ, ਮਨੋਜ ਨਨਹਾ, ਪ੍ਰਦੀਪ ਖੁੱਲਰ, ਰਾਜੇਸ਼ ਭੱਟੀ, ਰਾਜ ਕੁਮਾਰ ਰਾਜੂ, ਸੁਬਾਸ ਸੋੰਧੀ, ਜਸਵਿੰਦਰ ਸਿੰਘ ਜੌਲੀ, ਬਾਬਾ ਲਖਬੀਰ ਸਿੰਘ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਭੋਲੇ ਭਾਲੇ ਲੋਕਾਂ ਨੂੰ ਧਰਮ ਜਾਲ ਫੈਲਾ ਕੇ ਜਿਸ ਤਰ੍ਹਾਂ ਤੇਜ਼ੀ ਨਾਲ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ, ਉਹ ਚਿੰਤਾਜਨਕ ਹੈ, ਇਸ ਲਈ ਸਾਨੂੰ ਸਭ ਨੂੰ ਮਿਲਕੇ ਇਨ੍ਹਾਂ ਧਰਮ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨਾ ਪਵੇਗਾ। ਇਸ ਲਈ ਅਸੀਂ ਸਾਂਝਾ ਧਰਮ ਬਚਾਓ ਮੋਰਚੇ ਦਾ ਗਠਨ ਕੀਤਾ ਹੈ, ਹਰ ਧਰਮ ਨੂੰ ਆਪਣਾ ਪ੍ਰਚਾਰ ਕਰਨ ਦਾ ਹੱਕ ਹੈ ਪਰ ਲੋਕਾਂ ਨੂੰ ਬਹਿਲਾ ਕੇ ਲਾਲਚ ਦੇ ਕੇ ਬਿਮਾਰੀਆਂ ਠੀਕ ਕਰਨ ਦੇ ਨਾਮ ਤੇ ਕਿਸੇ ਨੂੰ ਵੀ ਧਰਮ ਪਰਿਵਰਤਨ ਕਰਾਉਣ ਦੀ ਆਗਿਆ ਨਹੀਂ ਦੇਵਾਂਗੇ।
ਉਕਤ ਆਗੂਆਂ ਨੇ ਤਾਜਪੁਰ ਚਰਚ ਵਿਚ ਜਿਸ ਬੱਚੀ ਦੀ ਮੌਤ ਹੋਈ ਸੀ ਉਸ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਸਬੰਧ ਵਿੱਚ ਅਸੀਂ ਪਹਿਲਾਂ ਹੀ ਐਸਐਸਪੀ ਨੂੰ ਮੰਗ ਪੱਤਰ ਦੇ ਚੁੱਕੇ ਹਾਂ। ਉਕਤ ਆਗੂਆਂ ਨੇ 27 ਸਤੰਬਰ ਦੇ ਬੰਦ ਦੇ ਸੱਦੇ ਬਾਰੇ ਕਿਹਾ ਕਿ ਕਿਸੇ ਨੂੰ ਦੁਕਾਨਾਂ ਬੰਦ ਕਰਵਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਸੰਬੰਧੀ ਪ੍ਰਸ਼ਾਸਨ ਸਮਾਜ ਵਿਰੋਧੀ ਤੇ ਧਰਮ ਵਿਰੋਧੀ ਤਾਕਤਾਂ ਨੂੰ ਨੱਥ ਪਾਵੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਤਪਾਲ ਸਿੰਘ ਸਿਦਕੀ, ਹਰਵਿੰਦਰ ਸਿੰਘ ਚਿਟਕਾਰਾ, ਹਰਜੋਤ ਸਿੰਘ ਲੱਕੀ, ਬਲਦੇਵ ਸਿੰਘ ਪ੍ਰਧਾਨ ਸੰਤ ਨਗਰ ਵੈਲਫੇਅਰ ਸੁਸਾਇਟੀ, ਕਮਲਜੋਤ ਸਿੰਘ, ਤੇਜਿੰਦਰ ਸਿੰਘ ਸੰਤਨਗਰ, ਗੁਰਦੀਪ ਸਿੰਘ ਲੱਕੀ, ਗੁਰਵਿੰਦਰ ਸਿੰਘ ਸਿੱਧੂ, ਪਰਮਿੰਦਰ ਸਿੰਘ, ਅਮਨਦੀਪ ਸਿੰਘ ਬੱਗਾ, ਗੁਰਜੀਤ ਸਿੰਘ ਪੋਪਲੀ, ਅਮਰਜੀਤ ਸਿੰਘ ਕਥੂਰੀਆ, ਰਣਜੋਧ ਸਿੰਘ, ਮਨਜੀਤ ਸਿੰਘ, ਅਕਾਲਦੀਪ ਸਿੰਘ, ਹਰਜਿੰਦਰ ਸਿੰਘ ਵਿੱਕੀ ਖਾਲਸਾ ਆਦਿ ਹਾਜ਼ਰ ਸਨ।