
ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ , ਪੀ.ਪੀ.ਐਸ. , ਉਪ ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਰਵੀ ਬਲਾਚੋਰੀਆ ਉਰਫ ਰਵੀ ਗੁਜਰ ਗੈਂਗ ਦੇ 03 ਸ਼ੂਟਰਾਂ ਤੋਂ 03 ਪਿਸਟਲ , 10 ਜਿੰਦਾ ਰੋਂਦ ਅਤੇ 40 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਕਰਾਇਮ ਬ੍ਰਾਂਚ ਦੇ ਏ.ਐਸ.ਆਈ ਭੁਪਿੰਦਰ ਸਿੰਘ ਦੀ ਸਪੈਸ਼ਲ ਪੁਲਿਸ ਪਾਰਟੀ ਵੱਲੋ , ਇਲਾਕਾ ਗਸ਼ਤ ਤੇ ਤਲਾਸ਼ ਭੈੜੇ ਪੁਰਸ਼ਾਂ ਬਾਸਵਾਰੀ ਸਰਕਾਰੀ ਗੱਡੀ ਦੇ ਸਬੰਧ ਵਿੱਚ ਦਿਆਲਪੁਰ ਤੋ ਸਰਵਿਸ ਰੋਡ ਕਰਤਾਰਪੁਰ ਵੱਲ ਨੂੰ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਹਾਇਟੈਕ ਨਾਕਾ ਪੋਸਟ ਦਿਆਲਪੁਰ ਦੇ ਕਰੀਬ 200 ਗਜ ਪੁੱਜੀ ਤਾਂ ਸਾਹਮਣੇ ਤੋਂ ਇੱਕ ਮੋਨਾ ਨੌਜਵਾਨ ਪੈਦਲ ਆਉਦਾ ਦਿਖਾਈ ਦਿੱਤਾ। ਜੋ ਯਕਦਮ ਪੁਲਿਸ ਪਾਰਟੀ ਦੀ ਗੱਡੀ ਦੇਖਕੇ ਘਬਰਾ ਕੇ ਆਪਣੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਵਜਨਦਾਰ ਮੋਮੀ ਲਿਫਾਫਾ ਕੱਢਕੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਆਪ ਪਿਸ਼ਾਬ ਕਰਨ ਦੇ ਬਹਾਨੇ ਸੜਕ ਕਿਨਾਰੇ ਸੱਜੇ ਹੱਥ ਬੈਠ ਗਿਆ।
ਜਿਸ ਨੂੰ ਏ.ਐਸ.ਆਈ ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਤਰਲੋਕ ਸਿੰਘ ਵਾਸੀ ਛੋਟਾ ਬੁਢਾ ਥੇਹ ਬਿਆਸ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੱਸਿਆ। ਦਿਲਬਾਗ ਸਿੰਘ ਉਕਤ ਦੁਆਰਾ ਸਿੱਟੇ ਹੋਏ ਮੋਮੀ ਲਿਫਾਫਾ ਵਜਨਦਾਰ ਨੂੰ ਚੁੱਕ ਕੇ ਏ.ਐਸ.ਆਈ ਭੁਪਿੰਦਰ ਸਿੰਘ ਨੇ ਚੈਕ ਕੀਤਾ ਤਾਂ ਜਿਸ ਵਿੱਚੋਂ ਹੈਰੋਇਨ ਬ੍ਰਾਮਦ ਹੋਈ , ਜਿਸ ਦਾ ਇਲੈਕਟਰੋਨਿਕ ਕੰਡਾ ਨਾਲ ਵਜਨ ਕਰਨ ਪਰ 40 ਗ੍ਰਾਮ ਹੋਈ। ਏ.ਐਸ.ਆਈ ਭੁਪਿੰਦਰ ਸਿੰਘ ਨੇ ਮੁਸੰਮੀ ਦਿਲਬਾਗ ਸਿੰਘ ਉਰਫ ਬਾਗਾ ਉਕਤ ਦੀ ਮੁਜੀਦ ਜਾਮਾਤਲਾਸ਼ੀ ਅਮਲ ਵਿੱਚ ਲਿਆਦੀ ਤਾਂ ਉਸ ਦੀ ਪਹਿਨੀ ਹੋਈ ਪੈਂਟ ਦੀ ਖੱਬੀ ਡੱਬ ਵਿੱਚੋਂ ਇੱਕ ਦੇਸੀ ਪਿਸਟਲ 30* ਬ੍ਰਾਮਦ ਹੋਇਆ, ਜਿਸ ਨੂੰ ਅਨਲੋਡ ਕਰਨ ਤੇ ਉਸ ਦੇ ਮੈਗਜ਼ੀਨ ਵਿੱਚੋਂ 05 ਰੋਂਦ ਜਿੰਦਾ 7.62* ਦੇ ਬ੍ਰਾਮਦ ਹੋਏ। ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 147 ਮਿਤੀ 06.09.2022 ਅ / ਧ 21 ਬੀ – 61-85 NDPS Act , 25-54-59 Arms Act ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਤਰਲੋਕ ਸਿੰਘ ਵਾਸੀ ਛੋਟਾ ਬੁਢਾ ਥੇਹ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਮਿਤੀ 06.07.2022 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ।ਪੁੱਛ – ਗਿੱਛ ਦੌਰਾਨ ਦਿਲਬਾਗ ਸਿੰਘ ਉਰਫ ਬਾਗਾ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ ( 02 ) ਦੇਸੀ ਪਿਸਟਲ ਖਰੀਦ ਕਰਕੇ ਲਿਆ ਸੀ । ਜਿਸ ਵਿੱਚੋ ਇੱਕ ਦੇਸੀ ਪਿਸਟਲ 30* ਉਸ ਪਾਸ ਸੀ ਅਤੇ ਦੂਸਰਾ ਪਿਸਟਲ 32* ਗੁਰਸੇਵਕ ਸਿੰਘ ਉਰਫ ਗੂਰੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਘੱਗੇ ਥਾਣਾ ਬੇਰੋਵਾਲ ਜਿਲ੍ਹਾ ਤਰਨ ਤਾਰਨ ਹਾਲ ਵਾਸੀ ਐਸ.ਪੀ. ਇਨਕਲੇਵ ਬਿਆਸ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ 50,000 / -ਰੁਪਏ ਵਿੱਚ ਅਰਸਾ ਕਰੀਬ 4 ਮਹੀਨੇ ਪਹਿਲਾ ਵੇਚ ਦਿੱਤਾ ਸੀ।ਜਿਸ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕਰਕੇ ਮਿਤੀ 06.09.2022 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ 32* ਦੇਸੀ ਪਿਸਟਲ ਸਮੇਤ 02 ਜਿੰਦਾ ਰੋਂਦ 32* ਬ੍ਰਾਮਦ ਕੀਤਾ।
ਇਸ ਤੋ ਇਲਾਵਾ ਦਿਲਬਾਗ ਸਿੰਘ ਉਰਫ ਬਾਗਾ ਨੇ ਹੋਰ ਪੁੱਛ – ਗਿੱਛ ਦੌਰਾਨ ਮੰਨਿਆ ਕਿ ਉਕਤ ਅਸਲੇ ਤੋਂ ਇਲਾਵਾ ਇੱਕ ਹੋਰ 32* ਦੇਸੀ ਪਿਸਟਲ ਸਮੇਤ 03 ਜਿੰਦਾ ਰੌਂਦ ਜੋ ਵੀ ਮੱਧ ਪ੍ਰਦੇਸ਼ ਤੋਂ ਖਰੀਦ ਕਰਕੇ ਲਿਆਇਆ ਸੀ , ਨੂੰ ਆਪਣੇ ਦੋਸਤ ਬਲਵਿੰਦਰ ਸਿੰਘ ਉਰਫ ਬਬਲੂ ਉਰਫ ਬਰੈਂਡ ਪੁੱਤਰ ਗੁਰਜੰਟ ਸਿੰਘ ਵਾਸੀ ਮੱਲੀਆ ਖੁਰਦ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਨੂੰ 50,000 / -ਰੁਪਏ ਦਾ ਵੇਚਿਆ ਸੀ । ਜਿਸ ਨੂੰ ਵੀ ਮੁਕੱਦਮਾ ਉਕਤ ਵਿੱਚ ਨਾਮਜ਼ਦ ਕਰਕੇ ਹਸਬਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ 32* ਦੇਸੀ ਪਿਸਟਲ ਸਮੇਤ 03 ਜਿੰਦਾ ਰੋਂਦ ਬ੍ਰਾਮਦ ਕੀਤੇ ਗਏ । ਜੋ ਬਲਵਿੰਦਰ ਸਿੰਘ ਉਰਫ ਬਬਲੂ ਉਰਫ ਬਰੈਂਡ ਉਕਤ ਨੇ ਆਪਣੇ ਸਾਥੀਆ ਨਾਲ ਮਿਲਕੇ ਵਿਧਾਨ ਸਭਾ ਇਲੈਕਸ਼ਨ -2022 ਦੌਰਾਨ ਸ਼੍ਰੀ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ MLA ਹਲਕਾ ਨਕੋਦਰ ਜਿਲ੍ਹਾ ਜਲੰਧਰ ਦੀ ਰੈਲੀ ਦੌਰਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਪਰਹਣ ਸਿੰਘ ਵਾਸੀ ਖੀਵਾ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਪਰ ਜਾਨੋ ਮਾਰਨ ਦੀ ਨੀਯਤ ਨਾਲ ਗੋਲੀਆਂ ਚਲਾਈਆਂ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 14 ਮਿਤੀ 20.01.2022 ਅ / ਧ 307,427,506,148,149 ਭ : ਦ :, 25-27-54-59 ਅਸਲਾ ਐਕਟ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਸੀ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੋਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦਿਲਬਾਗ ਸਿੰਘ ਉਰਫ ਬਾਗਾ ਰਵੀ ਬਲਾਚੋਰੀਆ ਉਰਫ ਰਵੀ ਗੁਜਰ ਦਾ ਸ਼ੂਟਰ ਹੈ ਅਤੇ ਇਸ ਦੀ ਜੱਗੂ ਭਗਵਾਨਪੁਰੀਆ ਗਰੁਪ ਦੇ ਭਗੋੜੇ ਸ਼ੂਟਰ ਹੈਪੀ ਜੱਟ ਵਾਸੀ ਮੁਹੱਲਾ ਜੋਤੀਸਰ ਜੰਡਿਆਲਾ ਗੁਰੂ ਨਾਲ ਦੁਸ਼ਮਨੀ ਹੈ। ਜੋ ਦਿਲਬਾਗ ਸਿੰਘ ਉਰਫ ਬਾਗਾ ਪਰ ਹੈਪੀ ਜੱਟ ਨੇ ਪਿੰਡ ਮੀਆ ਨੇੜੇ ਖਡੂਰ ਸਾਹਿਬ ਦਿਲਬਾਗ ਸਿੰਘ ਨੂੰ ਜਾਨੋ ਮਾਰਨ ਲਈ ਗੋਲੀਆਂ ਵੀ ਚਲਾਈਆਂ ਸੀ । ਜੋ ਕਿ ਰਵੀ ਬਲਾਚੋਰੀਆ ਉਰਫ ਰਵੀ ਗੁਜਰ ਦੇ ਮੈਂਬਰਾਂ ਨੂੰ ਸੋਨੂੰ ਕਲਸੀ ਉਰਫ ਸੁਨੀਲ ਕਲਸੀ ਪੁੱਤਰ ਰਾਮ ਰਤਨ ਵਾਸੀ ਗੋਬਿੰਦਪੁਰ ਖੁਣ – ਖੁਣਾ ਜ਼ਿਲ੍ਹਾ ਹੁਸ਼ਿਆਰਪੁਰ ਠਾਹਰ ਦਿੰਦਾ ਸੀ ਅਤੇ ਹੈਰੋਇਨ ਸਪਲਾਈ ਕਰਦਾ ਹੈ।
ਇਸ ਮੁਕੱਦਮਾ ਵਿੱਚ ਸੋਨੂੰ ਕਲਸੀ ਉਰਫ ਸੁਨੀਲ ਕਲਸੀ ਦੀ ਹੋਰ ਕੀ ਭੂਮਿਕਾ ਹੈ , ਬਾਰੇ ਜਾਂਚ ਕੀਤੀ ਜਾ ਰਹੀ ਹੈ । ਦਿਲਬਾਗ ਸਿੰਘ ਉਰਫ ਬਾਗਾ ਨੇ ਪੁੱਛ – ਗਿੱਛ ਦੌਰਾਨ ਇਹ ਵੀ ਮੰਨਿਆ ਕਿ ਉਸ ਵੱਲੋਂ ਵਿਸ਼ਾਲ ਪੁੱਤਰ ਬੁੱਧਨਾਥ ਵਾਸੀ ਪਿੰਡ ਲੇਸੜੀਵਾਲ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਪਰ ਗੋਲੀ ਵੀ ਚਲਾਈ ਸੀ ਉਸ ਵਾਰਦਾਤ ਸਮੇਂ ਰਵੀ ਬਲਾਚੋਰੀਆ ਉਰਫ ਰਵੀ ਗੁਜਰ ਦੇ ਲਖਵੀਰ ਉਰਫ ਲੱਖਾ , ਗਗਨ ਪੁੱਤਰ ਅਵਤਾਰ ਚੰਦ , ਮਨਪ੍ਰੀਤ ਉਰਫ ਮਾਨਵ ਉਰਫ ਮੀਤਾ ਪੁੱਤਰ ਅਵਤਾਰ ਚੰਦ , ਮਨਜਿੰਦਰ ਉਰਫ ਬੱਲਾ ਪੁੱਤਰ ਬਖਸ਼ੀਸ਼ , ਸੈਮੂਅਲ ਉਰਫ ਬਬਲੂ , ਅਵਤਾਰ ਚੰਦ ਉਰਫ ਤਾਰਾ ਅਤੇ ਬੋਕਸਰ ਵੀ ਨਾਲ ਸਨ । ਜਿਸ ਸਬੰਧੀ ਮੁਕੱਦਮਾ ਨੰਬਰ 28 ਮਿਤੀ 15.02.2022 ਅ / ਧ 452,323,307,148,149,120 – ਬੀ ਭ : ਦ : 25-54-59 ਅਸਲਾ ਐਕਟ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਪਹਿਲਾ ਵੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ , ਜਿਸ ਵਿੱਚ ਦਿਲਬਾਗ ਸਿੰਘ ਉਰਫ ਬਾਗਾ ਇਸ ਕੇਸ ਵਿੱਚ ਵਾਂਟਿਡ ਹੈ।
ਜਿਕਰਯੋਗ ਹੈ ਕਿ ਇਹ ਮੁਕੱਦਮਾ ਦੀ ਜਮਾਨਤ ਕਰਾਉਦੇ ਸਨ ਅਤੇ ਬਾਅਦ ਵਿੱਚ ਘਰੋਂ ਗੈਰ ਹਾਜਿਰ ਹੋ ਜਾਂਦੇ ਸਨ ਤੇ ਵੱਖ – ਵੱਖ ਠਾਹਰਾ ਅਤੇ ਕਿਰਾਏ ਤੇ ਰਹਿ ਕੇ ਵਾਰਦਾਤਾਂ ਕਰਦੇ ਸਨ । ਇਹਨਾਂ ਦੋਸ਼ੀਆਂ ਪਾਸੋਂ ਬੇਕਵਡ ਫਾਰਵਡ ਲਿੰਕ ਦਾ ਪੱਤਾ ਕੀਤਾ ਜਾਵੇਗਾ। ਜਿਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸਪੈਸ਼ਲ ਇੰਵੈਸਟੀਗੇਸ਼ਨ ਦੀ ਟੀਮ ਇਹ ਪਤਾ ਲਗਾ ਰਹੀ ਹੈ ਕਿ ਹੈਰੋਇਨ ਕਿੱਥੋ ਲੈਕੇ ਆਏ ਅਤੇ ਅੱਗੇ ਕਿਥੇ – ਕਿਥੇ ਦੇਣੇ ਸੀ। ਇਸ ਤੋਂ ਪਹਿਲਾ ਇਹਨਾਂ ਨੇ ਨਸ਼ੇ ਦੀ ਖੇਪ ਪੰਜਾਬ ਦੇ ਕਿਸ ਹਿੱਸੇ ਵਿੱਚ ਪਹੁੰਚਾਈ ਹੈ ਅਤੇ ਬਾਮਦਾ ਦੇਸੀ ਪਿਸਟਲਾਂ ਨਾਲ ਕਿਹੜੀ – ਕਿਹੜੀ ਵਾਰਦਾਤ ਕੀਤੀ ਹੈ। ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ।