ਦਿੱਲੀ ਵਿੱਚ ਕਾਲਿੰਦੀ ਕੁੰਜ ਇਲਾਕੇ ਦੇ ਇੱਕ ਨਰਸਿੰਗ ਹੋਮ ‘ਚ ਅੱਜ ਵੱਡੇ ਤੜਕੇ ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਨਾਬਾਲਗ ਹਨ ਜੋ ਇਲਾਜ ਕਰਵਾਉਣ ਲਈ ਆਏ। ਮੁਲਜ਼ਮਾਂ ਨੇ ਤੜਕੇ ਲਗਪਗ 1.45 ਵਜੇ ਯੂਨਾਨੀ ਪ੍ਰੈਕਟੀਸ਼ਨਰ (ਬੀਯੂਐੱਮਐੱਸ) ਜਾਵੇਦ ਅਖਤਰ ਨੂੰ ਗੋਲੀ ਮਾਰ ਦਿੱਤੀ।
500 करोड़ की धोखाधड़ी मामले में फंसे भारती सिंह और एल्विश यादव
ਪੁਲੀਸ ਅਧਿਕਾਰੀ ਮੁਤਾਬਕ ਅਖਤਰ ਹਸਪਤਾਲ ‘ਚ ਕੁਰਸੀ ‘ਤੇ ਪਿਆ ਮਿਲਿਆ ਤੇ ਉਸ ਦੇ ਸਿਰ ਵਿਚੋਂ ਖੂਨ ਵਗ ਰਿਹਾ ਸੀ। ਇਹ ਘਟਨਾ ਖੱਡਾ ਕਲੋਨੀ ਦੇ ਤਿੰਨ ਬੈੱਡਾਂ ਵਾਲੇ ਨੀਮਾ ਹਸਪਤਾਲ ‘ਚ ਵਾਪਰੀ। ਅਧਿਕਾਰੀ ਮੁਤਾਬਕ ਮੁੱਢਲੀ ਜਾਂਚ ਮੁਤਾਬਕ ਇਸ ਘਟਨਾ ‘ਚ ਲਗਪਗ 16 ਸਾਲਾਂ ਦੇ ਦੋ ਲੜਕਿਆਂ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ, ਜੋ ਰਾਤ ਲਗਪਗ 1 ਵਜੇ ਹਸਪਤਾਲ ‘ਚ ਇਲਾਜ ਕਰਵਾਉਣ ਆਏ ਸਨ