[the_ad id="98460"] [the_ad id="98341"]
Punjab

ਨਸ਼ਾ ਛੁਡਾਊ ਕੇਂਦਰ ਚਲਾਉਣ ਵਾਲਾ ਹੀ ਨਿਕਲਿਆ ਨਸ਼ਾ ਤਸਕਰ! FIR ਦਰਜ

ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਚ ਨਸ਼ਾ ਛੁਡਾਊ ਕੇਂਦਰ (ਓਟ ਸੈਂਟਰ) ਨਾਲ ਸਬੰਧਤ ਇਕ ਕਰਮਚਾਰੀ ਨੂੰ ਡਿਊਟੀ ‘ਤੇ ਅੰਦਰ ਜਾਂਦੇ ਸਮੇਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫ਼ੋਨ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਿਟੀ ਹੁਸ਼ਿਆਰਪੁਰ ਦੀ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਮੁਲਜ਼ਮ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਿਟੀ ਹੁਸ਼ਿਆਰਪੁਰ ਦੇ ਐੱਸ.ਐੱਚ.ਓ. ਅਨਿਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਵੱਲੋਂ ਪੁਲਸ ਨੂੰ ਇਕ ਲਿਖਤੀ ਪੱਤਰ ਪ੍ਰਾਪਤ ਹੋਇਆ ਸੀ। ਪੱਤਰ ਮੁਤਾਬਕ, ਮੈਡੀਕਲ ਵਿਭਾਗ (ਓਟ ਸੈਂਟਰ/ਨਸ਼ਾ ਛੁਡਾਊ ਕੇਂਦਰ) ਦਾ ਕਰਮਚਾਰੀ ਰਜਤ (ਪੁੱਤਰ ਸੰਜੀਵ ਕੁਮਾਰ, ਵਾਸੀ ਖੁਣ-ਖੁਣ ਕਲਾਂ, ਥਾਣਾ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ) ਜੇਲ੍ਹ ਅੰਦਰ ਨਸ਼ੇ ਦੇ ਆਦੀ ਕੈਦੀਆਂ ਨੂੰ ਦਵਾਈਆਂ ਅਤੇ ਕੌਂਸਲਿੰਗ ਮੁਹੱਈਆ ਕਰਵਾਉਣ ਦੀ ਡਿਊਟੀ ਕਰਦਾ ਸੀ। ਜਦੋਂ ਮੁਲਜ਼ਮ ਰਜਤ ਆਪਣੀ ਡਿਊਟੀ ਕਰਨ ਲਈ ਜੇਲ੍ਹ ਦੇ ਅੰਦਰ ਜਾ ਰਿਹਾ ਸੀ, ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 40 ਗ੍ਰਾਮ ਅਤੇ 51 ਗ੍ਰਾਮ (ਕੁੱਲ 91 ਗ੍ਰਾਮ) ਨਸ਼ੀਲੇ ਪਦਾਰਥ, ​98 ਨਸ਼ੀਲੇ ਕੈਪਸੂਲ ਅਤੇ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ। 

Back to top button