HealthPunjab
Trending

ਬਾਬਾ ਬਾਲਕ ਨਾਥ ਮੰਦਰ ਤੋਂ ਅੰਮ੍ਰਿਤਸਰ ਆ ਰਹੀ ਸ਼ਰਧਾਲੂਆਂ ਦੀ ਬੱਸ ਪਲਟੀ, 2 ਲੋਕਾਂ ਦੀ ਮੌਤ, 13 ਸ਼ਰਧਾਲੂ ਜ਼ਖਮੀ

Bus carrying devotees coming from Baba Balak Nath temple to Amritsar overturns, 2 dead, 13 devotees injured

Bus carrying devotees coming from Baba Balak Nath temple to Amritsar overturns, 2 dead, 13 devotees injured

ਐਤਵਾਰ ਦੇਰ ਰਾਤ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬਾਬਾ ਬਾਲਕ ਨਾਥ ਮੰਦਰ ਤੋਂ ਅੰਮ੍ਰਿਤਸਰ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਬਿਲਾਸਪੁਰ ਜ਼ਿਲ੍ਹੇ ਦੇ ਸ਼ਾਹਤਲਾਈ ਵਿਚ ਪਲਟ ਗਈ। ਇਸ ਵਿਚ 2 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਇਕ ਰਾਹਗੀਰ ਤੇ ਇਕ ਸ਼ਰਧਾਲੂ ਸ਼ਾਮਲ ਹੈ।

ਭਾਰਤ ‘ਚ ਇੱਥੇ ਪਹਿਲਾਂ ਮਨਾਉਂਦੇ ਨੇ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ !

ਦੂਜੇ ਪਾਸੇ 13 ਸ਼ਰਧਾਲੂ ਜ਼ਖਮੀ ਦੱਸੇ ਜਾ ਰਹੇ ਹਨ। 9 ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਬਡਸਰ ਵਿਚ ਚੱਲ ਰਿਹਾ ਹੈ ਜਦੋਂ ਕਿ ਗੰਭੀਰ ਤੌਰ ਤੋਂ ਜ਼ਖਮੀ 2 ਲੋਕਾਂ ਨੂੰ PGI ਚੰਡੀਗੜ੍ਹ ਤੇ ਦੋ ਨੂੰ ਹਮੀਰਪੁਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ। ਬੱਸ ਵਿਚ 35 ਤੋਂ ਵਧ ਸ਼ਰਧਾਲੂ ਸਵਾਰ ਸਨ। ਸਾਰੇ ਪੰਜਾਬ ਦੇ ਅੰਮ੍ਰਿਤਸਰ ਤੋਂ ਬਾਬਾ ਬਾਲਕ ਨਾਥ ਮੰਦਰ ਵਿਚ ਦਰਸ਼ਨ ਕਰਨ ਆਏ ਸਨ ਤੇ ਮੱਥਾ ਟੇਕਣ ਮਗਰੋਂ ਅੰਮ੍ਰਿਤਸਰ ਪਰਤ ਰਹੇ ਸਨ। ਇਸੇ ਦੌਰਾਨ ਰਾਤ ਲਗਭਗ 10.30 ਵਜੇ ਸ਼ਾਹਤਲਾਈ ਕੋਲ ਉਨ੍ਹਾਂ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਇਕ ਵਿਅਕਤੀ ਸੜਕ ‘ਤੇ ਪੈਦਲ ਜਾ ਰਿਹਾ ਸੀ। ਬੇਕਾਬੂ ਬੱਸ ਉਸ ਰਾਹਗੀਰ ‘ਤੇ ਪਲਟੀ। ਇਸ ਨਾਲ ਰਾਹਗੀਰ ਦੀ ਮੌਕੇ ‘ਤੇ ਮੌਤ ਹੋ ਗਈ ਤੇ ਬੱਸ ਵਿਚ ਸਵਾਰ ਇਕ ਸ਼ਰਧਾਲੂ ਦੀ ਵੀ ਜਾਨ ਗਈ ਹੈ। ਹਾਦਸੇ ਦੇ ਬਾਅਦ ਮੌਕੇ ‘ਤੇ ਚੀਕ-ਚਿਹਾੜਾ ਮਚ ਗਿਆ ਪੁਲਿਸ, ਪ੍ਰਸ਼ਾਸਨ ਤੇ ਸਥਾਨਕ ਲੋਕਾਂ ਨੇ ਰਾਹਤ ਤੇ ਬਚਾਅ ਮੁਹਿਮ ਚਲਾ ਕੇ ਜ਼ਖਮੀਆਂ ਨੂੰ ਬੱਸ ਤੋਂ ਬਾਹਰ ਕੱਢਿਆ। ਜ਼ਖਮੀਆਂ ਨੂੰ ਪਹਿਲਾਂ ਸ਼ਾਤਲਾਈ ਦੇ ਸਿਹਤ ਕੇਂਦਰ ਲਿਜਾਇਆ ਗਿਆ ਜਿਥੇ ਸਿਹਤ ਕੇਂਦਰ ਬੰਦ ਹੋਣ ਕਾਰਨ ਉਨ੍ਹਾਂ ਨੂੰ ਤਤਕਾਲ ਸਿਵਲ ਹਸਪਤਾਲ ਬਡਸਰ ਰੈਫਰ ਕੀਤਾ ਗਿਆ। ਹਸਪਤਾਲ ਵਿਚ ਜ਼ਖਮੀਆਂ ਦਾ ਇਲਾਜ ਜਾਰੀ ਹੈ। ਕੁਝ ਜ਼ਖਮੀਆਂ ਨੂੰ ਗੰਭੀਰ ਸੱਟਾਂ ਆਈਆਂ ਹਨ।

Back to top button