ਨਸ਼ੇ ‘ਚ ਧੁੱਤ ਲੜਕੀ ਦਾ ਕਾਰ ਦੇ ਬੋਨਟ ‘ਤੇ ਚੜ੍ਹ ਕੇ ਡਰਾਮਾ ਕਰਨ ਅਤੇ ਡਾਂਸ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Viral Video) ਹੋ ਰਿਹਾ ਹੈ। ਇੰਨਾ ਹੀ ਨਹੀਂ ਇਹ ਲੜਕੀ ਸ਼ਰਾਬ ਦੇ ਨਸ਼ੇ ‘ਚ ਸੜਕ ‘ਤੇ ਖੜ੍ਹੇ ਹੋਰ ਰਾਹਗੀਰਾਂ ਨੂੰ ਵੀ ਡਰਾਉਂਦੀ ਅਤੇ ਧਮਕਾਉਂਦੀ ਨਜ਼ਰ ਆ ਰਹੀ ਹੈ। ਗਵਾਲੀਅਰ ਦੀ ਵਿਅਸਤ ਸੜਕ ‘ਤੇ ਹਾਈ ਵੋਲਟੇਜ ਡਰਾਮਾ ਕਰ ਰਹੀ ਇਸ ਲੜਕੀ ਦੀ ਵੀਡੀਓ ਨੇ ਸੋਸ਼ਲ ਮੀਡੀਆ ਯੂਜ਼ਰਸ ਦੇ ਹੋਸ਼ ਉਡਾ ਦਿੱਤੇ ਹਨ। ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਲੜਕੀ ਦਾ ਇਹ ਡਰਾਮਾ ਗਵਾਲੀਅਰ (Gwalior) ਦੀ ਇੱਕ ਵਿਅਸਤ ਸੜਕ ‘ਤੇ ਕਰੀਬ ਅੱਧਾ ਘੰਟਾ ਤੱਕ ਚੱਲਿਆ। ਗਵਾਲੀਅਰ ‘ਚ ਸੋਮਵਾਰ ਨੂੰ ਸ਼ਹਿਰ ਦੇ ਫੂਲਬਾਗ ਸਿਗਨਲ ‘ਤੇ ਇਸ ਲੜਕੀ ਨੇ ਪਹਿਲਾਂ ਸੜਕ ਦੇ ਵਿਚਕਾਰ ਕਾਰ ਰੋਕੀ ਅਤੇ ਫਿਰ ਉਸ ਦੇ ਉੱਪਰ ਬੈਠ ਗਈ। ਕੁਝ ਦੇਰ ਤੱਕ ਇਹ ਕੁੜੀ ਕਾਰ ਦੇ ਉੱਪਰ ਖੜ੍ਹੀ ਰਹੀ ਅਤੇ ਮਟਕਣ ਲੱਗੀ। ਇਸ ਪੂਰੇ ਹੰਗਾਮੇ ਦੌਰਾਨ ਕਰੀਬ ਅੱਧਾ ਘੰਟਾ ਆਵਾਜਾਈ ਠੱਪ ਰਹੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਰੀ ਸਥਿਤੀ ‘ਤੇ ਕਾਬੂ ਪਾਇਆ। ਇਸ ਲੜਕੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।