ਨਾਨਕ ਮੈਨਪਾਵਰ ਟਰੈਵਲ ਏਜੰਸੀ ਦੇ ਮਾਲਕ ਨੇ ਪਿੰਡ ਸ਼ਿਤ ਦੇ ਲਾਭ ਸਿੰਘ, ਮੌਜੂਦਾ ਸਰਪੰਚ ਅਤੇ ਇਕ ਪੱਤਰਕਾਰ ਤੇ ਲਾਇਆ ਬਲੈਕਮੇਲ ਕਰਨ ਦਾ ਦੋਸ਼
ਨਾਨਕ ਮੈਨਪਾਵਰ ਟਰੈਵਲ ਏਜੰਸੀ ਦੇ ਮਾਲਕ ਨੇ ਪਿੰਡ ਸ਼ਿਤ ਦੇ ਲਾਭ ਸਿੰਘ, ਮੌਜੂਦਾ ਸਰਪੰਚ ਅਤੇ ਇਕ ਪੱਤਰਕਾਰ ਤੇ ਲਾਇਆ ਬਲੈਕਮੇਲ ਕਰਨ ਦਾ ਦੋਸ਼
ਬਟਾਲਾ/ਬਿਓਰੋ ਰਿਪੋਰਟ
ਜਿਲ੍ਹਾ ਗੁਰਦਾਸਪੁਰ ਦੇ ਕਸਬਾ ਬਟਾਲਾ ‘ਚ ਮੈਸਜ ਨਾਨਕ ਮੈਨਪਾਵਰ ਟਰੈਵਲ ਏਜੰਸੀ ਦੇ ਮਾਲਕ ਮਨਮੋਹਨ ਸਿੰਘ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਕੁਝ ਕੁ ਮਹੀਨੇ ਪਹਿਲਾ ਪਿੰਡ ਸ਼ਿੱਤ ਜਿਲ੍ਹਾ ਗੁਰਦਾਸਪੂਰ ਦੇ ਵਸਨੀਕ ਲਾਭ ਸਿੰਘ ਨੂੰ ਦੁਬਈ ਦੀ ਇਕ ਕੰਪਨੀ ਵਿਚ ਲੇਬਰ ਦੇ ਕੰਮ ਕਰਨ ਦੇ ਵੀਜ਼ਾ ਤੇ ਭੇਜਿਆ ਸੀ ਜਿਸ ਦੀ ਸਬੂਤ ਵਜੋਂ ਵੀਡੀਓ ਵੀ ਮੀਡੀਆ ਨੂੰ ਦਿਖਾਈ ਗਈ ਹੈ।
ਮਨਮੋਹਨ ਸਿੰਘ ਨੇ ਦਸਿਆ ਕਿ ਬੀਤੇ 10 ਮਾਰਚ 2023 ਨੂੰ ਉਕਤ ਲਾਭ ਸਿੰਘ ਨੇ ਉਨ੍ਹਾਂ ਨੂੰ ਫੋਨ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਕਿ ਉਹ ਹੁਣ ਦਬਾਈ ਤੋਂ ਵਾਪਸ ਪੰਜਾਬ ਆ ਗਿਆ ਹੈ ਅਤੇ ਤੈਨੂੰ ਹੁਣ ਮੈ ਹਰ ਹਾਲਤ ਜੇਲ ਭੇਜਣਾ ਹੈ ਕਿਉਂ ਕਿ ਤੂੰ ਮੈਨੂੰ ਦਬਾਈ ਨਹੀਂ ਭੇਜਿਆ ਜਦ ਕਿ ਸਾਡੀ ਟਰੈਵਲ ਏਜੰਸੀ ਵਲੋਂ ਲਾਭ ਸਿੰਘ ਨੂੰ ਦਬਾਈ ਵਿਚ ਭੇਜਣ ਅਤੇ ਕੰਪਨੀ ਵਿਚ ਕੰਮ ਕਰਨ ਦੀ ਮੀਡੀਆ ਨੂੰ ਵੀਡੀਓ ਵੀ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਲਾਭ ਸਿੰਘ ਪਿੰਡ ਦੇ ਸਰਪੰਚ ਅਤੇ ਇਕ ਕਿਸੇ ਪੋਟਲ ਦੇ ਪੱਤਰਕਾਰ ਨਾਲ ਮਿਲਕੇ ਮੈਨੂੰ ਬਲੈਕਮੇਲ ਕਰ ਰਿਹਾ ਹੈ ਜਿਸ ਸਬੰਧੀ ਮੈ ਪੁਲਿਸ ਨੂੰ ਉਕਤ ਲੋਕਾਂ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ , ਓਨਾ ਕਿਹਾ ਕਿ ਜੇਕਰ ਮੇਰਾ ਕੋਈ ਵੀ ਜਾਨਿਮਾਲੀ ਨੁਕਸਾਨ ਹੋਇਆ ਤਾ ਉਸ ਦੇ ਜੁਮੇਵਾਰ ਉਕਤ ਲਾਭ ਸਿੰਘ ਪਿੰਡ ਦਾ ਸਰਪੰਚ ਅਤੇ ਪੱਤਰਕਾਰ ਹੋਵੇਗਾ।