
ਕਰਨਾਟਕ ਪੁਲੀਸ ਨੇ ਇਕ ਹਿੰਦੀ ਖ਼ਬਰ ਚੈਨਲ ਤੇ ਇਸ ਦੇ ਕੰਸਲਟਿੰਗ ਸੰਪਾਦਕ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਚੈਨਲ ਤੇ ਸੰਪਾਦਕ ‘ਤੇ ਦੋਸ਼ ਹੈ ਕਿ ਇਨ੍ਹਾਂ ਰਾਜ ਸਰਕਾਰ ਦੀ ਇਕ ਵਾਹਨ ਸਬਸਿਡੀ ਸਕੀਮ ਬਾਰੇ ਝੂਠੀ ਜਾਣਕਾਰੀ ਫੈਲਾਈ ਹੈ। ਕਮਰਸ਼ੀਅਲ ਵਾਹਨ ਬਾਰੇ ਇਹ ਸਕੀਮ ਰਾਜ ਦੇ ਘੱਟਗਿਣਤੀ ਵਿਭਾਗ ਵੱਲੋਂ ਚਲਾਈ ਜਾ ਰਹੀ ਹੈ।