AmritsarPunjabReligious

ਨਿਹੰਗ ਜਥੇਬੰਦੀਆਂ ਵੱਲੋਂ ਸਜਾਏ ਮਹੱਲੇ ‘ਚ ਚੱਲੀ ਗੋਲੀ, ਤਰਨਾ ਦਲ ਦੇ ਆਗੂ ਦੀ ਮੌਤ, 2 ਹੋਰ ਗੰਭੀਰ ਜ਼ਖ਼ਮੀ

A shot fired in the neighborhood organized by Nihang organizations, the leader of Tarna Dal was killed, 2 others were seriously injured.

ਬਾਬਾ ਬਕਾਲਾ ਵਿਖੇ ਨਿਹੰਗ ਜਥੇਬੰਦੀਆਂ ਵੱਲੋਂ ਸਜਾਏ ਮਹੱਲੇ ਦੌਰਾਨ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਤਰਨਾ ਦਲ ਦੇ ਬਾਬਾ ਜੋਗਿੰਦਰ ਸਿੰਘ ਧੀਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਧਿਰ ਵੱਲੋਂ ਦੂਜੀ ਧਿਰ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ 2 ਨਿਹੰਗ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

 ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੇਲਾ ਰੱਖੜ ਪੁੰਨਿਆ ਬਾਬਾ ਬਕਾਲਾ ’ਤੇ ਨਿਹੰਗ ਸਿੰਘਾਂ ਵੱਲੋ ਮਹੱਲਾ ਕੱਢਿਆ ਜਾਂਦਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਕਾਫ਼ਿਲੇ ਇੱਥੇ ਪੁੱਜਦੇ ਹਨ। ਇਸ ਮੌਕੇ ਵੀ ਨਿਹੰਗ ਸਿੰਘਾਂ ਦਾ ਕਾਫ਼ਲਾ ਜਾ ਰਿਹਾ ਸੀ ਜਿਸ ਵੇਲੇ ਉਹ ਡੀਐਸਪੀ ਦਫ਼ਤਰ ਦੇ ਨੇੜੇ ਪਹੁੰਚੇ ਤਾਂ ਦੋ ਗੋਲੀਆਂ ਚੱਲੀਆਂ ਜੋ ਕਿ ਘੋੜ ਸਵਾਰ ਨਿਹੰਗ ਸਿੰਘ ਦੇ ਲੱਗੀਆਂ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

Back to top button