
ਪੁਲਿਸ ਨੇ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਅਤੇ ਪਾਂਡਵ ਨਗਰ ਤੋਂ ਮਿਲੇ ਮਨੁੱਖੀ ਸਰੀਰ ਦੇ ਅੰਗਾਂ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿਅਕਤੀ ਦਾ ਕਤਲ ਹੋਇਆ, ਉਸ ਦਾ ਨਾਂ ਅੰਜਨ ਦਾਸ ਹੈ। ਪੁਲਿਸ ਮੁਤਾਬਕ ਅੰਜਨ ਦੀ ਪਤਨੀ ਅਤੇ ਮਤਰੇਏ ਪੁੱਤਰ ਨੇ ਸ਼ਰਾਬ ‘ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ।
ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ‘ਤੇ ਕਾਫੀ ਦਬਾਅ ਸੀ ਕਿਉਂਕਿ ਸ਼ਰਧਾ ਵਾਕਰ ਦੀ ਤਰ੍ਹਾਂ ਇਸ ਮਾਮਲੇ ‘ਚ ਵੀ ਲਾਸ਼ ਦੇ ਕਈ ਟੁਕੜੇ ਕੀਤੇ ਗਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਮੁਲਜ਼ਮ ਪੂਨਮ ਦਾ ਵਿਆਹ ਸੁਖਦੇਵ ਨਾਲ ਹੋਇਆ ਸੀ, ਜੋ ਦਿੱਲੀ ਆ ਗਿਆ ਸੀ। ਜਦੋਂ ਪੂਨਮ, ਸੁਖਦੇਵ ਨੂੰ ਲੱਭਣ ਦਿੱਲੀ ਆਈ ਤਾਂ ਉਸ ਨੇ ਕੱਲੂ ਨੂੰ ਲੱਭ ਲਿਆ, ਜਿਸ ਤੋਂ ਪੂਨਮ ਦੇ 3 ਬੱਚੇ ਸਨ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੇ ਸਪੈਸ਼ਲ ਸੀਪੀ ਰਵਿੰਦਰ ਯਾਦਵ ਨੇ ਦੱਸਿਆ ਕਿ ਦੀਪਕ ਤਿੰਨ ਬੱਚਿਆਂ ਵਿੱਚੋਂ ਇੱਕ ਹੈ। ਜਿਗਰ ਫੇਲ ਹੋਣ ਕਾਰਨ ਕੱਲੂ ਦੀ ਮੌਤ ਤੋਂ ਬਾਅਦ ਪੂਨਮ ਅੰਜਨ ਦਾਸ ਨਾਲ ਰਹਿਣ ਲੱਗੀ। ਪੂਨਮ ਨੂੰ ਇਹ ਨਹੀਂ ਪਤਾ ਸੀ ਕਿ ਅੰਜਨ ਦਾਸ ਦਾ ਬਿਹਾਰ ‘ਚ ਪਰਿਵਾਰ ਹੈ ਅਤੇ ਉਸ ਦੇ 8 ਬੱਚੇ ਹਨ।
ਇਸ ਕਾਰਨ ਕੀਤਾ ਕਤਲ
ਪੁਲਿਸ ਅਨੁਸਾਰ ਇਸ ਕਤਲ ਦਾ ਮੁੱਖ ਕਾਰਨ ਘਰੇਲੂ ਝਗੜਾ ਸੀ। ਘਰ ਵਿੱਚ ਖਰਚੇ ਨੂੰ ਲੈ ਕੇ ਅਕਸਰ ਝਗੜਾ ਰਹਿੰਦਾ ਸੀ। ਬਾਅਦ ‘ਚ ਔਰਤ ਨੂੰ ਲੱਗਾ ਕਿ ਅੰਜਨ ਉਸ ਦੀ ਨੂੰਹ ਅਤੇ ਬੇਟੀ ‘ਤੇ ਗਲਤ ਨਜ਼ਰ ਰੱਖ ਰਿਹਾ ਹੈ, ਇਸ ਲਈ ਉਸ ਨੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ।