
ਪੰਜਾਬ ਦੀ ਆਮ ਆਦਮੀ ਪਾਰਟੀ ਨੇ ਆਪਣੇ 25 ਸਪੋਕਸ ਪਰਸਨ (ਬੁਲਾਰਿਆਂ) ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਗੁਰਮੀਤ ਸਿੰਘ ਮੀਤ ਹੇਅਰ, ਮਾਲਵਿੰਦਰ ਸਿੰਘ ਕੰਗ, ਨੀਲ ਗਗ ਅਤੇ ਪਵਨ ਕੁਮਾਰ ਟੀਨੂੰ ਨੂੰ ਸੀਨੀਅਰ ਸਪੋਕਸਪਰਸਨ ਨਿਯੁਕਤ ਕੀਤਾ ਗਿਆ ਹੈ।
ਇਸ ਤਰ੍ਹਾਂ ਜੀਵਨਜੋਤ ਕੌਰ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਮਨਜਿੰਦਰ ਸਿੰਘ ਲਾਲਪੁਰ, ਅਮਨਦੀਪ ਕੌਰ ਸਮੇਤ ਆਦਿ ਆਗੂਆਂ ਨੂੰ ਪਾਰਟੀ ਨੇ ਸਪੋਕਸਪਰਸਨ (ਬੁਲਾਰਾ) ਨਿਯੁਕਤ ਕੀਤਾ ਹੈ।