
ਬਿਹਾਰ ਦੇ ਅਰਰੀਆ ਵਿੱਚ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਨੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਖਿਲਾਫ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਔਰਤ ਨੇ ਦੋਸ਼ ਲਾਇਆ ਕਿ ਸ਼ਨੀਵਾਰ ਨੂੰ ਉਹ ਘਰ ‘ਚ ਖਾਣਾ ਖਾਣ ਤੋਂ ਬਾਅਦ ਆਪਣੇ ਪਰਿਵਾਰ ਨਾਲ ਸੌਂ ਰਹੀ ਸੀ। ਉਦੋਂ ਹੀ ਤਿੰਨੋਂ ਨੌਜਵਾਨ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਏ। ਪਹਿਲਾਂ ਮੇਰੇ ਪਤੀ ਨੂੰ ਕਿੱਲੀ ਨਾਲ ਬੰਨ੍ਹ ਕੇ ਕੁੱਟਿਆ ਫਿਰ 3 ਨੌਜਵਾਨਾਂ ਨੇ ਉਸ ਨਾਲ ਬਦਲੇ ‘ਚ ਜਬਰ-ਜ਼ਨਾਹ ਕੀਤਾ ।
ਗੈਂਗਰੇਪ ਮਾਮਲੇ ‘ਚ ਪੀੜਤਾ ਦੀ ਦਰਖਾਸਤ ‘ਤੇ ਐੱਫਆਈਆਰ ਦਰਜ ਕਰ ਲਈ ਗਈ ਹੈ। ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜ਼ਰੂਰੀ ਪੁੱਛਗਿੱਛ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਹੈ। ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ