

ਬਠਿੰਡਾ ਦੇ ਪਰਸਰਾਮ ਨਗਰ ਵਿੱਚ ਮੰਦਿਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨੇ ਇਹ ਇਲਜ਼ਾਮ ਲਗਾਇਆ ਕਿ ਮੇਰਾ ਪਤੀ ਅਤੇ ਦਿਓਰ ਚਿੱਟਾ ਲਾਉਂਦੇ ਹਨ ਅਤੇ ਨਸ਼ੇ ਦੇ ਆਦੀ ਹਨ। ਜਿਨ੍ਹਾਂ ਨੇ ਸਾਡਾ ਸਾਰਾ ਘਰ ਅਤੇ ਬਾਹਰ ਵੇਚ ਦਿੱਤਾ ਅਤੇ ਘਰ ਦਾ ਸਮਾਨ ਵੀ ਵੇਚ ਦਿੱਤਾ। ਇੱਥੋਂ ਤੱਕ ਕਿ ਮੇਰੇ ਨਾਲ ਵੱਡੇ ਪੱਧਰ ‘ਤੇ ਕੁੱਟਮਾਰ ਕੀਤੀ ਗਈ ਹੈ।

ਮਹਿਲਾ ਨੇ ਇਲਜ਼ਾਮ ਲਗਾਇਆ ਕਿ “ਮੇਰੇ ਪਤੀ ਨੇ ਨਸ਼ੇ ਦੀ ਪੂਰਤੀ ਲਈ ਮੇਰੇ ਸਿਰ ਦੇ ਵਾਲ ਵੀ ਕੱਟ ਕੇ ਵੇਚ ਦਿੱਤੇ। 8 ਤੋਂ 9 ਸਾਲ ਪਹਿਲਾਂ ਮੇਰਾ ਵਿਆਹ ਪਰਸਰਾਮ ਨਗਰ ਵਿੱਚ ਹੋਇਆ ਸੀ। ਮੇਰਾ ਪਤੀ ਅਤੇ ਦਿਓਰ ਨਸ਼ੇ ਦੇ ਆਦੀ ਹਨ ਅਤੇ ਮੇਰੀ ਕੁੱਟਮਾਰ ਕਰਦੇ ਸਨ। ਮੇਰੇ 2 ਬੱਚੇ ਹਨ, ਇੱਕ ਬੇਟੀ ਅਤੇ ਇੱਕ ਬੇਟਾ। ਸਾਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਹੈ ਅਤੇ ਪਿਛਲੇ 10 ਤੋਂ 12 ਦਿਨਾਂ ਤੋਂ ਖੁੱਲ੍ਹੇ ਅਸਮਾਨ ਦੇ ਵਿੱਚ ਰਹਿ ਰਹੇ ਹਾਂ ਅਤੇ ਇੱਥੇ ਆਂਢ-ਗੁਆਂਢ ਦੇ ਲੋਕ ਹੀ ਸਾਨੂੰ ਰੋਟੀ ਪਾਣੀ ਦਿੰਦੇ ਹਨ। ਮੈਂ ਚਾਹੁੰਦੀ ਹਾਂ ਕਿ ਸਰਕਾਰ ਉਨ੍ਹਾਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਉਸ ਨੂੰ ਰਹਿਣ ਲਈ ਛੱਤ ਦੇਵੇ।”
