ਅਮਰੀਕਾ ਮਹਾਦੀਪ ‘ਚ ਸਥਿਤ ਪੇਰੂ (Peru) ਵਿਚ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਉੱਤਰੀ ਪੇਰੂ ਵਿਚ 60 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਇੱਕ ਪਹਾੜੀ ਤੋਂ ਹੇਠਾਂ ਡਿੱਗ ਗਈ, ਜਿਸ ਵਿੱਚ 24 ਲੋਕਾਂ ਦੀ ਮੌਤ ਹੋ ਗਈ।
ਪੁਲਿਸ ਨੇ ਕਿਹਾ ਕਿ ਕੁਝ ਯਾਤਰੀ ਹੈਤੀ ਦੇ ਸਨ, ਕਿਉਂਕਿ ਪੇਰੂ ਵਿੱਚ ਹੈਤੀ ਪ੍ਰਵਾਸੀਆਂ ਦੀ ਗਿਣਤੀ ਵੱਧ ਰਹੀ ਹੈ, ਹਾਲਾਂਕਿ ਬੱਸ ਵਿੱਚ ਸਵਾਰ ਲੋਕਾਂ ਦੀ ਸਥਿਤੀ ਸਪੱਸ਼ਟ ਨਹੀਂ ਹੈ।
ਪੁਲਿਸ ਨੇ ਇਹ ਜਾਣਕਾਰੀ ਸਥਾਨਕ ਮੀਡੀਆ ਨੂੰ ਦਿੱਤੀ ਹੈ। ਏਪੀ ਦੇ ਅਨੁਸਾਰ, ਹਾਦਸਾ “ਡੈਵਿਲਜ਼ ਕਰਵ” ਵਜੋਂ ਜਾਣੇ ਜਾਂਦੇ ਇੱਕ ਮੁਸ਼ਕਲ ਸਥਾਨ ‘ਤੇ ਵਾਪਰਿਆ, ਪਰ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।
ਪੇਰੂ ਦੀ ਟਰਾਂਸਪੋਰਟ ਸੁਪਰਵਾਈਜ਼ਰੀ ਏਜੰਸੀ (SUTRAN) ਨੇ ਇਕ ਬਿਆਨ ਵਿਚ ਹਾਦਸੇ ਦੀ ਪੁਸ਼ਟੀ ਕੀਤੀ ਹੈ, ਪਰ ਮਰਨ ਵਾਲਿਆਂ ਦੀ ਗਿਣਤੀ ਅਤੇ ਜ਼ਖਮੀਆਂ ਦੀ ਗਿਣਤੀ ਨਹੀਂ ਦਿੱਤੀ ਹੈ। ਇਹ ਹਾਦਸਾ ਪੇਰੂ ਦੇ ਦੂਰ ਉੱਤਰ ‘ਚ Q’Orianka Tours Aguila Dorada ਦੀ ਬੱਸ ਨਾਲ ਵਾਪਰਿਆ।