Uncategorized
ਪਿੰਡ ਖ਼ਾਨਪੁਰ ਵਿਖੇ NRI ਹਰਬੰਸ ਸਿੰਘ ਖਟਕੜ ਤੇ ਮਹਿੰਦਰ ਕੌਰ ਖਟਕੜ ਵਲੋਂ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ 19 ਮਾਰਚ ‘ਨੂੰ

ਬੰਗਾ/ ਮੁਕੰਦਪੁਰ 16 ਮਾਰਚ ( Chahal ) :-
ਸਮਾਜ ਸੇਵੀ ਹਰਬੰਸ ਸਿੰਘ ਖਟਕੜ, ਮਹਿੰਦਰ ਕੌਰ ਖਟਕੜ ਯੂ.ਕੇ. ਅਤੇ ਸਮੂਹ ਖਟਕੜ ਪਰਿਵਾਰ ਵਲੋਂ ਪੰਚਾਇਤੀ ਰਾਜ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਖਾਨਪੁਰ ਦੇ ਸਹਿਯੋਗ ਨਾਲ ਮੁਫਤ ਅੱਖਾਂ ਦਾ ਅਪ੍ਰੇਸ਼ਨ ਕੈਂਪ ਗੁਰੂਦਵਾਰਾ ਗੁਰੂ ਨਾਨਕ ਦੇਵ ਪਿੰਡ ਖਾਨਪੁਰ ਨੇੜੇ ਬੰਗਾ (ਸ.ਭ.ਸ.ਨਗਰ.) ਵਿਖੇ 19 ਮਾਰਚ, ਦਿਨ ਐਤਵਾਰ ਸਵੇਰੇ 9 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ l

ਕੈਂਪ ਵਿੱਚ ਡਾ. ਚਰਨਜੀਤ ਸਿੰਘ ਤੇ ਡਾ. ਅਮਨਦੀਪ ਸਿੰਘ ਅਰੋੜਾ , ਅਰੋੜਾ ਆਈ ਹਸਪਤਾਲ ਜਲੰਧਰ ਵਾਲੇ ਅੱਖਾਂ ਦੀ ਜਾਂਚ ਕਰਨਗੇ l ਇੰਜ.ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ, ਦੇਸ ਰਾਜ ਬੰਗਾ ਤੇ ਮਲਕੀਤ ਸਿੰਘ ਖਟਕੜ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੱਖਾਂ ਦੇ ਅਪ੍ਰੇਸ਼ਨ ਬਿਨਾਂ ਟਾਕਿਆਂ ਤੇ ਮੁਫ਼ਤ ਲੈਂਜ ਪਾਏ ਜਾਣਗੇ l ਉਹਨਾਂ ਕਿਹਾ 19 ਨੂੰ ਹੀ ਅਰੋੜਾ ਆਈ ਹਸਪਤਾਲ ਜਲੰਧਰ ਵਿਖੇ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ ਤੇ ਅਗਲੇ ਦਿਨ ਵਾਪਸੀ ਦਾ ਪ੍ਰਬੰਧ ਵੀ ਸੰਸਥਾ ਵਲੋਂ ਹੋਵੇਗਾ l ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ l ਗੁਰੂ ਕੇ ਅਟੁੱਟ ਲੰਗਰ ਵਰਤਾਏ ਜਾਣਗੇ l