
ਕਰਤਾਰਪੁਰ ਕਿਸ਼ਨਗੜ੍ਹ ਰੋਡ ‘ਤੇ ਪਿੰਡ ਨੌਗੱਜਾ ਕੋਲ ਇੰਡੇਵਰ ਗੱਡੀ ਬੇਕਾਬੂ ਹੋ ਕ ਦਰੱਖਤ ‘ਚ ਜਾ ਵੱਜੀ। ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਦੋ ਜਣੇ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਕਰਤਾਰਪੁਰ ਲਿਜਾਇਆ ਗਿਆ। ਇਸ ਸਬੰਧੀ ਏਐਸਆਈ ਰੇਸ਼ਮ ਸਿੰਘ ਨੇ ਦੱਸਿਆ ਕਿ ਬਾਦ ਦੁਪਹਿਰ ਪਿੰਡ ਨੌਗੱਜਾ ਕੋਲ ਹੁਸ਼ਿਆਰਪੁਰ ਵੱਲੋਂ ਆ ਰਹੀ ਇਕ ਇੰਡੈਵਰ ਗੱਡੀ ਪੀਬੀ 07 ਏਜੀ 0024 ਜਿਸ ‘ਚ ਤਿੰਨ ਲੋਕ ਸਵਾਰ ਸਨ, ਜਿਸ ‘ਚ ਰੌਣਕੀ ਲਾਲ ਪੁੱਤਰ ਦਾਸ ਨਿਵਾਸੀ ਨੀਂਦੋਕੀ ਸਦਰ ਕਪੂਰਥਲਾ, ਸੁਖਵਿੰਦਰ ਸਿੰਘ ਸੁੱਖਾ ਪਿੰਡ ਕਲਾਰਾ, ਲਵ ਪਿੰਡ ਕੋਲਪੁਰ ਆਦਿ ਸਵਾਰ ਸਨ ਜੋ ਕਿ ਕਪੂਰਥਲਾ ਆਪਣੇ ਘਰ ‘ਚ ਵਾਪਸ ਜਾ ਰਹੇ ਸਨ। ਜਿਵੇਂ ਹੀ ਗੱਡੀ ਨੌਗੱਜਾ ਕੋਲ ਪੱੁਜੀ ਤਾਂ ਗੱਡੀ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਲੱਗੇ ਦਰੱਖਤ ‘ਚ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦੋ ਤਿੰਨ ਵਾਰ ਪਲਟੀ ਖਾਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਗਈ। ਗੱਡੀ ‘ਚ ਸਵਾਰ ਤਿੰਨੋਂ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜਿਸ ‘ਚ ਰੌਣਕੀ ਲਾਲ ਨੂੰ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ