
ਐਸ.ਡੀ.ਐਮ ਨਵਾਂਸ਼ਹਿਰ ਡਾ. ਸ਼ਿਵਰਾਜ ਸਿੰਘ ਬੱਲ ਨੇ ਆਈਲੈਟਸ ਸੈਂਟਰਾਂ, ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਵੈਲਿਡ ਲਾਈਸੈਂਸ ਨਾ ਦਿਖਾਉਣ ’ਤੇ ਇੱਕ ਟਰੈਵਲ ਏਜੰਟ ਦਫ਼ਤਰ ਅਤੇ ਇੱਕ ਆਈਲੈਟਸ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਹੈ।ਐਸ.ਡੀ.ਐਮ ਨੇ ਦੱਸਿਆ ਕਿ ਸਾਵਨ ਟਰੈਵਲ ਫਿਲੌਰ ਰੋਡ ਰਾਹੋਂ ਵੱਲੋਂ ਟਿਕਟ ਏਜੰਸੀ ਦਾ ਕੰਮ ਕੀਤਾ ਜਾ ਰਿਹਾ ਸੀ। ਮੌਕੇ ’ਤੇ ਉਸ ਵੱਲੋਂ ਕੋਈ ਵੀ ਵੈਲਿਡ ਲਾਈਸੈਂਸ ਪੇਸ਼ ਨਹੀਂ ਕੀਤਾ ਗਿਆ ਅਤੇ ਮੌਕੇ ’ਤੇ ਹੀ ਟਿਕਟ ਏਜੰਸੀ ਦਾ ਕੰਮ ਬੰਦ ਕਰਵਾ ਦਿੱਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਐਮ.ਐਸ ਐਜੂਕੇਸ਼ਨ ਆਈਲੈਟਸ ਸੈਂਟਰ ਫਿਲੌਰ ਰੋਡ ਰਾਹੋਂ ਵੱਲੋਂ ਦੁਕਾਨ ਦੇ ਬਾਹਰ ਆਈਲੈਟਸ ਦਾ ਬੋਰਡ ਲਗਾਇਆ ਗਿਆ ਸੀ । ਚੈਕਿੰਗ ਦੌਰਾਨ ਉਨ੍ਹਾਂ ਪਾਸ ਕੋਈ ਵੀ ਵੈਲਿਡ ਲਾਇਸੰਸ ਨਹੀਂ ਪਾਇਆ ਗਿਆ। ਅੰਦਰ ਚੱਲ ਰਹੀਆਂ ਕਲਾਸਾਂ ਵਿੱਚ ਪੰਜ ਵਿਦਿਆਰਥੀਆਂ ਨੂੰ ਆਈਲੈਟਸ ਅਤੇ 7 ਵਿਦਿਆਰਥੀਆਂ ਨੂੰ ਟੈਲੀ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਮੌਕੇ ’ਤੇ ਹੀ ਪੁਲਿਸ ਸਟੇਸ਼ਨ ਰਾਹੋਂ ਵੱਲੋਂ ਇਸ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ
bWtvMaOfPcne