HealthIndia

ਪ੍ਰਸ਼ਾਸਨ ਦੀ ਲਾਪਰਵਾਹੀ: 14 ਸਾਲ ਬਾਅਦ ਜੰਮਿਆ ਸੀ ਬੱਚਾ, ਹਸਪਤਾਲ ਚੋਂ ਹੋਇਆ ਚੋਰੀ

ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਚੱਲਦੇ ਹਸਪਤਾਲ ਚੋਂ ਇੱਕ ਨਵਜੰਮਿਆ ਬੱਚਾ ਇੱਕ ਔਰਤ ਵੱਲੋਂ ਚੋਰੀ ਕੀਤਾ ਗਿਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਹਸਪਤਾਲ ਪ੍ਰਸ਼ਾਸਨ ਦਾ ਨਾਲਾਇਕੀ ਕਾਰਨ ਇਹ ਘਟਨਾ ਵਾਪਰੀ ਹੈ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰ ਲੈਂਦਿਆਂ ਸੀਸੀਟੀਵੀ ਫਰੌਲ ਰਹੀ ਹੈ।

 

ਜਾਣਕਾਰੀ ਮੁਤਾਬਿਕ ਪੀੜਿਤ ਪਰਿਵਾਰ ਪਿੰਡ ਮਜੂਪੁਰਾ (Tarn Taran) ਦਾ ਰਹਿਣ ਵਾਲਾ ਹੈ। ਸ਼ੁਕਰਵਾਰ ਨੂੰ ਇਸ ਪਰਿਵਾਰ ਦੇ ਘਰ 14 ਸਾਲ ਬਾਅਦ ਇੱਕ ਬੱਚੇ ਦਾ ਜਨਮ ਹੋਇਆ ਸੀ। ਪਰ ਪਰਿਵਾਰ ਇਸ ਖੁਸ਼ ਨੂੰ ਚੰਗੀਂ ਤਰ੍ਹਾਂ ਮਾਨ ਵੀ ਨਹੀਂ ਸਕਿਆ ਸੀ ਸ਼ਨੀਵਾਰ ਨੂੰ ਉਨ੍ਹਾਂ ਬੱਚਾ ਅਚਾਨਕ ਲਾਪਤਾ ਹੋ ਗਿਆ। ਸੀਸੀਟੀਵੀ ‘ਚ ਦੇਖਣ ਤੋਂ ਬਾਅਦ ਪਤਾ ਚੱਲਿਆ ਕੀ ਇੱਕ ਔਰਤ ਇਸ ਬੱਚੇ ਨੂੰ ਚੋਰੀ ਚੁੱਕ ਕੇ ਲੈ ਗਈ ਹੈ।

 

ਮਾਮਲੇ ਨੂੰ ਲੈ ਕੇ ਪੀੜਤਾ ਦੇ ਪਿਤਾ ਨੇ ਦੱਸਿਆ ਕੀ ਸਾਡੀ ਬੇਟੀ ਦੇ ਘਰ 14 ਸਾਲ ਬਾਦ ਸੰਤਾਨ ਪੈਦਾ ਹੋਈ ਸੀ। ਸਾਡੇ ਕੋਲ਼ ਪ੍ਰਾਈਵੇਟ ਹਸਪਤਾਲ ਜਾਣ ਦੇ ਲਈ ਪੈਸੇ ਨਹੀਂ ਸਨ। ਇਸ ਕਰਕੇ ਅਸੀਂ ਸਰਕਾਰੀ ਹਸਪਤਾਲ ਵਿੱਚ ਆਪਣੀ ਬੱਚੀ ਨੂੰ ਦਾਖਲ ਕਰਵਾਇਆ ਗਿਆ। ਸਾਨੂੰ ਇਹ ਉੱਮੀਦ ਸੀ ਕੀ ਇਸ ਹਸਪਤਾਲ ਚ ਸਹੀ ਸਹੁਲਤਾਂ ਹੋਣਗੀਆਂ ਪਰ ਪ੍ਰਸ਼ਾਸਨ ਵੱਲੋਂ ਬਹੁਤ ਹੀ ਮਾੜਾ ਵਰਤਾਰਾ ਕੀਤਾ ਗਿਆ। ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਵਾਇਆ ਜਾਵੇ।

 

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਬੱਚਾ ਗੁੰਮ ਹੋਣ ਦੀ ਸੂਚਨਾ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ। ਪਰ ਕਰਮਚਾਰੀਆਂ ਨੇ ਇਸ ਮਾਮਲੇ ‘ਤੇ ਸਾਡੀ ਸੁਣਵਾਈ ਨਹੀਂ ਕੀਤੀ। ਕਰਮਚਾਰੀਆਂ ਨੇ ਸਮੇਂ ਰਹਿੰਦੇ ਅਗਲ ਕੈਮਰਿਆਂ ਦੀ ਫਰੌਲ ਕੀਤੀ ਹੁੰਦੀ ਤਾਂ ਉਸ ਔਰਤ ਨੂੰ ਕਾਬੂ ਕੀਤਾ ਜਾ ਸਕਦਾ ਸੀ।

Leave a Reply

Your email address will not be published.

Back to top button