EducationPunjab

ਪ੍ਰਾਇਵੇਟ ਸਕੂਲ ਪ੍ਰਬੰਧਕਾਂ ਵਲੋਂ ਆਪ ਸਰਕਾਰ ਦੇ ਹੁਕਮਾਂ ਦੀਆ ਧਜੀਆਂ, ਛੁੱਟੀਆਂ ਦੇ ਬਾਵਜੂਦ ਬੱਚੇ ਬੁਲਾਏ ਸਕੂਲ

The private school management defied the orders of the AAP government, called the children to school despite the holidays

The private school management defied the orders of the AAP government, called the children to school despite the holidays

ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਹੱਡ ਚੀਰਵੀਂ ਠੰਡ ਦੌਰਾਨ ਨਰਸਰੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ 14 ਜਨਵਰੀ ਤੱਕ ਸਕੂਲਾਂ ਵਿਚ ਛੁੱਟੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਹੁਕਮ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ’ਤੇ ਲਾਗੂ ਹਨ।   ਪਰ ਇਸ ਦੌਰਾਨ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੁਧਿਆਣਾ ਦੇ ਇਕ ਨਾਮੀ ਸਕੂਲ ‘ਤੇ ਲੱਗੇ ਹਨ। ਵਿਧਾਇਕ ਕੁਲਵੰਤ ਸਿੱਧੂ ਨੂੰ ਮਾਪਿਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਗਈ।

ਵਿਧਾਇਕ ਵੱਲੋਂ ਸ਼ਿਕਾਇਤ ਕੀਤੇ ਜਾਣ ਦੇ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਪੁਲਿਸ ਮੌਕੇ ‘ਤੇ ਪਹੁੰਚੇ ਪਰ ਸਕੂਲ ਦੇ ਵਿਚ ਮੌਜੂਦ ਪ੍ਰਿੰਸੀਪਲ ਨੇ ਕਿਹਾ ਕਿ ਕੁਝ ਬੱਚੇ ਸਿਰਫ ਆਪਣੇ ਪ੍ਰਾਜੈਕਟ ਲਈ ਸਕੂਲ ਬੁਲਾਏ ਗਏ ਸਨ।ਸਕੂਲ ਵਿਚ ਕੋਈ ਫੰਕਸ਼ਨ ਹੋਣ ਜਾ ਰਿਹਾ ਹੈ ਤੇ ਫੰਕਸ਼ਨ ਵਿਚ ਜੋ ਡ੍ਰੈੱਸ ਪਾਉਣੀ ਸੀ ਉਸਦੇ ਮਾਪ ਲਈ ਬੱਚਿਆਂ ਨੂੰ ਸਕੂਲ ਵਿਚ ਬੁਲਾਇਆ ਗਿਆ ਸੀ। 11 ਤੋਂ 12 ਬੱਚੇ ਹੀ ਸਕੂਲ ਪਹੁੰਚੇ ਸਨ। ਇਸ ਤੋਂ ਇਲਾਵਾ ਸਕੂਲ ਦੀਆਂ ਬੱਸਾਂ ਵਿਚ ਵੀ ਕਈ ਬੱਚੇ ਦੇਖੇ ਗਏ।

Back to top button