IndiaHealth

ਸਮੋਸੇ ਖਾਣ ਦੇ ਸ਼ਕੀਨੋ ਸਾਵਧਾਨ! ਦੇਖੋ ਇਹ ਵੀਡੀਓ, ਭੁੱਲ ਜਾਉਂਗੇ ਖਾਣੇ ਸਮੋਸੇ

Beware of eating samosas!

ਤੁਹਾਡੇ ਘਰ ਵਿੱਚ ਕੋਈ ਮਹਿਮਾਨ ਆ ਜਾਵੇ ਜਾਂ ਫਿਰ ਸ਼ਾਮ ਨੂੰ ਚਾਹ ਪੀਣ ਬੈਠੇ ਹੋਵੋ, ਤੁਹਾਡੇ ਧਿਆਨ ਵਿੱਚ ਸਭ ਤੋਂ ਪਹਿਲਾਂ ਨਾਮ ਸਮੋਸੇ ਦਾ ਹੀ ਆਉਂਦਾ ਹੈ। ਇਨ੍ਹਾਂ ਹੀ ਨਹੀਂ ਘੱਟ ਪੈਸੇ ਵਿੱਚ ਢਿੱਡ ਭਰਨ ਲਈ ਵੀ ਸਮੋਸਾ ਤੁਹਾਡੀ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ। ਪਹਿਲਾਂ ਤਾਂ ਸਿਰਫ਼ ਆਲੂ ਭਰਕੇ ਸਮੋਸਾ ਬਣਦਾ ਸੀ ਪਰ ਹੁਣ ਪਨੀਰ,ਚਾਪ, ਨੂਡਲਸ ਸਮੇਤ ਅਲਗ-ਅਲਗ ਫਲੇਵਰ ਦੇ ਸਮੋਸੇ ਮਾਰਕੀਟ ਵਿੱਚ ਵੇਚੇ ਜਾਂਦੇ ਹਨ।

ਜੇਕਰ ਤੁਹਾਨੂੰ ਵੀ ਸਮੋਸੇ ਨਾਲ ਇਨ੍ਹਾਂ ਪਿਆਰ ਹੈ ਤਾਂ ਇੱਕ ਵਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵੇਖਣਾ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਵਿਅਕਤੀ ਮੈਦੇ ਨੂੰ ਗੁਣਦੇ ਹੋਏ ਨਜ਼ਰ ਆ ਰਿਹਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਦਾ ਗੁਨਣ ਵਿੱਚ ਕੀ ਦਿੱਕਤ ਹੈ,ਆਖਿਰ ਸਮੋਸਾ ਬਨਾਉਣ ਦੀ ਸ਼ੁਰੂਆਤ ਤਾਂ ਇੰਝ ਹੀ ਹੁੰਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਆਪਣੇ ਹੱਥਾਂ ਨਾਲ ਨਹੀਂ ਸਗੋਂ ਆਪਣੇ ਪੈਰਾਂ ਨਾਲ ਮੈਦਾ ਗੁਣ ਰਿਹਾ ਹੈ। ਤੁਸੀਂ ਵੀ ਚੌਂਕ ਗਏ ਨਾ,ਸੁਨਣ ਤੋਂ ਬਾਅਦ ਹੀ ਤੁਸੀਂ ਹੈਰਾਨ ਹੋ ਗਏ,ਤਾਂ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਕੀ ਹੋਵੇਗਾ? ਵੀਡੀਓ ਨੂੰ ਮਾਈਕਰੋ ਬਲਾਗਿੰਗ ਪਲੇਟਫਾਰਮ ਐਕਸ ‘ਤੇ @Sarvagy_ ਨਾਮ ਦੇ ਅਕਾਊਂਟ ਤੋਂ ਸ਼ੇਅਰ ਕਰਦੇ ਹੋਏ ਸਮੋਸਾ ਲਵਰ ਨੂੰ ਟੈਗ ਕਰਨ ਲਈ ਲਿਖਿਆ ਹੈ।

Beware of eating samosas! Watch this video, you will forget food samosas

ਖ਼ਬਰ ਲਿਖੇ ਜਾਣ ਤੱਕ ਵੀਡੀਓ ਨੂੰ 9 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਕਿੱਥੋ ਆਉਂਦੇ ਹਨ ਅਜਿਹੇ ਲੋਕ। ਦੂਜੇ ਨੇ ਲਿਖਿਆ-ਭਰਾ ਕਚੋਰੀ ਦਾ ਕੀ ਹਾਲ ਹੁੰਦਾ ਹੋਵੇਗਾ? ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

 

Related Articles

Back to top button