
ਜਲੰਧਰ/ Chahal
ਐੱਨ.ਐੱਸ.ਐੱਸ. ਨੇ ਧਰਮਸ਼ਾਲਾ ਵਿਖੇ 10 ਦਿਨਾਂ ਐਡਵੈਂਚਰ ਕੈਂਪ ਲਾਇਆ। ਪਿੰ੍ਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਐੱਨ.ਐੱਸ.ਐੱਸ. ਟੀਮ ਦੀ ਕੈਂਪ ਤੋਂ ਵਾਪਸੀ ਉਪਰੰਤ ਸਵਾਗਤ ਕੀਤਾ ਤੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਦਾ। ਲਾਇਲਪੁਰ ਖ਼ਾਲਸਾ ਕਾਲਜ ਲਗਪਗ ਹਰ ਖੇਤਰ ਵਿੱਚ ਨਵੇਂ ਰਿਕਾਰਡ ਸਥਾਪਤ ਕਰ ਰਿਹਾ ਹੈ। ਪੋ੍. ਸਤਪਾਲ ਸਿੰਘ ਚੀਫ ਪੋ੍ਗਰਾਮ ਅਫਸਰ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ 20 ਵਿਦਿਆਰਥੀ ਇਸ ਕੈਂਪ ਵਿਚ ਸ਼ਾਮਲ ਹੋਏ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਦੋ ਵਲੰਟੀਅਰ ਨਿਤਿਨ ਵਾਲੀਆ ਅਤੇ ਕਰਨਦੀਪ ਸਿੰਘ ਵੀ ਇਸ ਗਰੁੱਪ ਦਾ ਹਿੱਸਾ ਸਨ, ਜਿਸ ਵਿਚ ਪੰਜਾਬ ਅਤੇ ਰਾਜਸਥਾਨ ਤੋਂ ਕੁੱਲ 40 ਵਲੰਟੀਅਰ ਵਿਚ ਸ਼ਾਮਲ ਸਨ। ਉਨਾਂ੍ਹ ਅੱਗੇ ਕਿਹਾ ਕਿ ਟੀਮ ਪੰਜਾਬ ਸਭ ਤੋਂ ਪਹਿਲਾਂ 2875 ਮੀਟਰ ਦੀ ਉਚਾਈ ‘ਤੇ ਸਥਿਤ ਤਿਰੁੰਡ ਪਹਾੜ ਦੀ ਚੋਟੀ ‘ਤੇ ਪਹੁੰਚੀ। ਇਸ ਐਡਵੈਂਚਰ ਕੈਂਪ ‘ਚ ਖੜ੍ਹੀ ਚੜ੍ਹਾਈ, ਚੱਟਾਨ ਚੜ੍ਹਨਾ, ਰੈਪਿਲੰਗ, ਨਦੀ ਪਾਰ ਕਰਨਾ, ਸੰਘਣੇ ਜੰਗਲਾਂ ਵਿੱਚੋਂ ਨੈਵੀਗੇਸ਼ਨ, ਭਾਰੀ ਮੀਂਹ, ਕੀੜੇ-ਮਕੌੜੇ, ਕੰਡੇਦਾਰ ਝਾੜੀਆਂ ਤੇ ਹਨੇਰੀ ਵਰਗੀਆਂ ਚੁਣੌਤੀਆਂ ਸਨ।