PoliticsPunjabUncategorized

ਪੰਚਾਇਤ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ , 20 ਵੱਡੇ ਅਫ਼ਸਰਾਂ ਦੇ ਤਬਾਦਲੇ, ਪੜ੍ਹੋ ਲਿਸਟ

Major Reshuffle in Punjab Police before Panchayat Elections, Transfer of Senior Officers, Read List

ਸੂਬਾ ਸਰਕਾਰ ਨੇ 22 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਆਦੇਸ਼ ਜਾਰੀ ਕੀਤੇ। ਆਦੇਸ਼ ਤਹਿਤ ਆਈਪੀਐੱਸ ਨੌਨਿਹਾਲ ਸਿੰਘ ਨੂੰ ਏਡੀਜੀਪੀ ਇੰਟਰਨਲ ਵਿਜੀਲੈਂਸ ਦਾ ਚਾਰਜ ਦਿੱਤਾ ਗਿਆ ਹੈ। ਉਹ ਲੰਬੇ ਸਮੇਂ ਤੋਂ ਪੋਸਟਿੰਗ ਦੀ ਉਡੀਕ ਕਰ ਰਹੇ ਸਨ। ਆਈਪੀਐੱਸ ਅਜੈ ਗਾਂਧੀ ਐੱਸਐੱਸਪੀ ਮੋਗਾ ਹੋਣਗੇ। ਆਈਪੀਐੱਸ ਐੱਸਪੀਐੱਸ ਪਰਮਾਰ ਏਡੀਜੀਪੀ ਕਾਨੂੰਨ ਤੇ ਵਿਵਸਥਾ, ਧਨਪ੍ਰੀਤ ਕੌਰ ਨੂੰ ਆਈਜੀਪੀ ਲੁਧਿਆਣਾ ਰੇਂਜ, ਗੁਰਪ੍ਰੀਤ ਸਿੰਘ ਭੁੱਲਰ ਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਮਨਦੀਪ ਸਿੰਘ ਨੂੰ ਡੀਆਈਜੀ ਪਟਿਆਲਾ ਰੇਂਜ, ਰਣਜੀਤ ਸਿੰਘ ਢਿੱਲੋਂ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ ਤੇ ਰਾਜਪਾਲ ਸਿੰਘ ਨੂੰ ਡੀਆਈਜੀ ਪੀਏਪੀ ਟੂ ਐਂਡ ਟਰੇਨਿੰਗ ਜਲੰਧਰ ਤੇ ਵਾਧੂ ਚਾਰਜ ਡੀਆਈਜੀ ਐੱਨਆਰਆਈ ਪੰਜਾਬ ਦਾ ਚਾਰਜ ਦਿੱਤਾ ਗਿਆ ਹੈ।

 

ਇਸੇ ਤਰ੍ਹਾਂ ਅਜੈ ਮਲੂਜਾ ਨੂੰ ਡੀਆਈਜੀ ਐੱਸਡੀਐੱਫ ਬਠਿੰਡਾ, ਹਰਚਰਨ ਸਿੰਘ ਭੁੱਲਰ ਨੂੰ ਡੀਆਈਜੀ ਬਠਿੰਡਾ ਰੇਂਜ, ਹਰਜੀਤ ਸਿੰਘ ਨੂੰ ਡੀਆਈਜੀ ਵਿਜੀਲੈਂਸ ਬਿਊਰੋ ਪੰਜਾਬ, ਜੇ ਏਲਚੀਅਨ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ, ਅਲਕਾ ਮੀਨਾ ਨੂੰ ਡੀਆਈਜੀ ਪ੍ਰਸੋਨਲ ਪੰਜਾਬ, ਸਤਿੰਦਰ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ, ਹਰਮਨਬੀਰ ਸਿੰਘ ਗਿੱਲ ਨੂੰ ਜੁਆਇੰਟ ਡਾਇਰੈਕਟਰ ਐੱਮਆਰਐੱਸ ਪੀਏਪੀ ਫਿਲੌਰ, ਅਸ਼ਵਨੀ ਕਪੂਰ ਨੂੰ ਡੀਆੲਜੀ ਫ਼ਰੀਦਕੋਟ ਰੇਂਜ, ਸੁਖਵੰਤ ਸਿੰਘ ਗਿੱਲ ਨੂੰ ਡੀਆਈਜੀ ਇੰਟੈਲੀਜੈਂਸ 2, ਵਿਵੇਕਸ਼ੀਲ ਸੋਨੀ ਨੂੰ ਕਮਾਂਡੈਂਟ 75ਵੀਂ ਬਟਾਲੀਅਨ ਪੀਏਪੀ ਜਲੰਧਰ, ਅੰਕੁਰ ਗੁਪਤਾ ਨੂੰ ਡੀਸੀਪੀ ਲਾ ਐਂਡ ਆਰਡਰ, ਸ਼ੁਭਮ ਅਗਰਵਾਲ ਨੂੰ ਡੀਸੀਪੀ ਸਿਟੀ ਅੰਮ੍ਰਿਤਸਰ, ਆਦਿੱਤਿਆ ਨੂੰ ਡੀਸੀਪੀ ਸਕੱਤਰੇਤ ਜਲੰਧਰ ਲਾਇਆ ਗਿਆ ਹੈ।

 

 

Back to top button