ਮੋਹਾਲੀ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁੱਠਭੇੜ ਹੋਈ। ਪੁਲਿਸ ਨੂੰ ਜ਼ੀਰਕਪੁਰ ਦੇ ਬਲਟਾਣਾ ਇਲਾਕੇ ਦੇ ਇੱਕ ਹੋਟਲ ਵਿੱਚ ਤਿੰਨ ਗੈਂਗਸਟਰ ਲੁਕੇ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਦੋ ਗੈਂਗਸਟਰਾਂ ਨੂੰ ਲੱਤਾਂ ਵਿੱਚ ਗੋਲੀ ਲੱਗੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਮੁਹਾਲੀ ਦੇ ਫੇਜ਼ 6 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿੱਚ ਡੀਐਸਪੀ ਪਵਨ ਕੁਮਾਰ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਲੱਤ ਵਿੱਚ ਗੋਲੀ ਲੱਗੀ। ਉਨ੍ਹਾਂ ਨੂੰ ਵੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਪੁਲਿਸ ਮੁਲਾਜ਼ਮਾਂ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ।
ਦੱਸ ਦਈਏ ਕਿ ਤਿੰਨੋਂ ਮੁਲਜ਼ਮ ਸ਼ਨੀਵਾਰ ਨੂੰ ਬਠਿੰਡਾ ਵਿੱਚ ਹੋਏ ਵਪਾਰੀ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੇ ਕਤਲ ਵਿੱਚ ਸ਼ਾਮਲ ਸਨ। ਬਠਿੰਡਾ ਦੇ ਸਭ ਤੋਂ ਵੱਡੇ ਅਤੇ ਪੌਸ਼ ਵਪਾਰਕ ਖੇਤਰ ਮਾਲ ਰੋਡ ‘ਤੇ ਸਥਿਤ ਨਾਮੀ ਰੈਸਟੋਰੈਂਟ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੀ ਸ਼ਨਿਚਰਵਾਰ ਸ਼ਾਮ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੁਹਾਲੀ ਦੇ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਗੈਂਗਸਟਰ ਅਰਸ਼ ਡੱਲਾ ਗੈਂਗ ਨਾਲ ਸਬੰਧਤ ਹਨ। ਇਨ੍ਹਾਂ ਦੀ ਪਛਾਣ ਲਵਜੀਤ, ਕਮਲਜੀਤ ਅਤੇ ਪਰਮਜੀਤ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ .32 ਅਤੇ .30 ਬੋਰ ਦੇ ਦੋ ਹਥਿਆਰ ਬਰਾਮਦ ਹੋਏ ਹਨ।
Read Next
8 hours ago
ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਟਲੀ, ‘ਆਪ ਦੀ ਹਾਰ ਅਤੇ ਸੰਵਿਧਾਨ ਦੀ ਹੋਈ ਜਿੱਤ- Adv. ਕਲੇਰ
1 day ago
ਸਿਰ ਤੇ ਚੌਰ ਝੁਲਾਉਣ ਵਾਲੇ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸੰਧੂ ਨੇ ਮੰਗੀ ਮਾਫੀ
1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੌਰੇ ਦੌਰਾਨ 2 ਵੱਡੇ ਐਲਾਨ, ਦੇਖੋ ਵੀਡੀਓ
3 days ago
ਸ੍ਰੀ ਹਰਿਮੰਦਰ ਸਾਹਿਬ ਨੇੜੇ ਟਾਸਕ ਫੋਰਸ ਨੇ ਛਾਪਾ ਮਾਰਨ ਆਏ CIA ਸਟਾਫ਼ ਦੇ ਮੁਲਾਜ਼ਮ ਫੜੇ
3 days ago
ਪਿੰਡ ‘ਚ ਵਿਆਹ ਸਮਾਗਮ ਦੌਰਾਨ ਡੀਜੇ ‘ਤੇ ਨੱਚਦੇ ਸਮੇਂ ਗੋਲੀ ਲੱਗਣ ਨਾਲ ਇੱਕ ਫੌਜੀ ਦੀ ਮੌਤ
3 days ago
ਪ੍ਰਧਾਨ ਮੰਤਰੀ ਮੋਦੀ ਕਲ੍ਹ ਨੂੰ 40 ਮਿੰਟ ਰਹਿਣਗੇ ਡੇਰਾ ਸੱਚਖੰਡ ਬੱਲਾਂ ’ਚ, DGP ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
5 days ago
ਦਿਨ ਚੜ੍ਹਦਦਿਆਂ ਹੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਗੈਂਗਸਟਰ ਫੌਜੀ ਨੇ ਲਈ ਜ਼ਿੰਮੇਵਾਰੀ
5 days ago
ਐਸਐਸਪੀ ਦਫ਼ਤਰ ਦੇ ਬਾਹਰ ਗੋਲੀਬਾਰੀ, ਨੌਜਵਾਨ ਦਾ ਕੀਤਾ ਕਤਲ
6 days ago
ਗੈਂਗਸਟਰ ਗੋਲਡੀ ਬਰਾੜ ਖਿਲਾਫ਼ ਵੱਡਾ ਐਕਸ਼ਨ, ਪੁਲਿਸ ਨੇ ਇਸ ਦੇ ਮਾਤਾ-ਪਿਤਾ ਫੜ੍ਹਕੇ ਭੇਜੇ ਰਿਮਾਂਡ ‘ਤੇ
1 week ago
ਜਲੰਧਰ ‘ਚ ਪੁਲਿਸ ਮੁਲਾਜ਼ਮ ‘ਤੇ ਨਕਲੀ ਨਾਕਾ ਲਗਾ ਕੇ ਵਸੂਲੀ ਕਰਨ ਦੇ ਦੋਸ਼, ਵੀਡੀਓ ਵਾਇਰਲ
Back to top button