Punjab

‘ਯੁੱਧ ਨਸ਼ਿਆਂ ਵਿਰੁੱਧ’ ਦੇਖੋ ਮੁਹਿੰਮ ! ਪੁਲਿਸ ਨੇ ਪਹਿਲਾਂ ਖੁਦ ਘਰ ‘ਚ ਰੱਖਿਆ ਚਿੱਟਾ ? CCTV ਨੇ ਖੋਲ੍ਹੀ ਪੋਲ

See the 'war against drugs' campaign! Did the police keep the white in the house first?

See the ‘war against drugs’ campaign! Did the police keep the white in the house first?

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਖੰਨਾ ਵਿੱਚ ਸਾਹਮਣੇ ਆਈ ਇੱਕ ਘਟਨਾ ਨੇ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿਸ ਪੁਲਿਸ ਦੀ ਜ਼ਿੰਮੇਵਾਰੀ ਨਸ਼ਾ ਤਸਕਰਾਂ ਨੂੰ ਫੜਨਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ, ਉਸੇ ਪੁਲਿਸ ਦੇ ਇੱਕ ਏਐੱਸਆਈ ’ਤੇ ਖੁਦ ਨਸ਼ਾ ਰੱਖ ਕੇ ਇੱਕ ਸ਼ਿਵ ਸੈਨਾ ਆਗੂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫਸਾਉਣ ਦਾ ਇਲਜ਼ਾਮ ਲੱਗਾ ਹੈ।

ਖੰਨਾ ਸੀਆਈਏ ਸਟਾਫ ਵਿੱਚ ਤਾਇਨਾਤ ਏਐੱਸਆਈ ਸੁਖਦੇਵ ਸਿੰਘ ਦੀ ਇਹ ਕਥਿਤ ਹਰਕਤ ਘਰ ਵਿੱਚ ਲੱਗੇ ਗੁਪਤ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਜ਼ਮੀਨੀ ਹਕੀਕਤ ’ਤੇ ਵੀ ਸਵਾਲ ਉੱਠਣ ਲੱਗੇ ਹਨ।

Back to top button