Uncategorized
ਪੰਜਾਬ ‘ਚ ਕਾਂਗਰਸ ਤੇ ਆਪ ਦਾ ਗਠਬੰਧਨ, ਲੋਕਾਂ ਨੂੰ ਰਲ ਕੇ ਬੇਵਕੂਫ਼ ਬਣਾ ਪੰਜਾਬ ਨੂੰ ਲੁੱਟਿਆ ਜਾ ਰਿਹਾ- ਝਿੰਜਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਯਥ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਝੱਜਰ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਪੰਜਾਬ ਯੂਥ ਮਿਲਣੀਆਂ ਦੇ ਨਾਮ ਹੇਠਾ ਮਿਲਣੀਆਂ ਅਤੇ ਮੀਟਿੰਗਾਂ ਕੀਤਿਆਂ ਜਾ ਰਹੀਆਂ ਹਨ ਇਸ ਪ੍ਰੋਗਰਾਮ ਤਹਿਤ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸਰਬਜੋਤ ਸਿੰਘ ਸਾਬੀ ਆਪਣੀ ਸਮੁੱਚੀ ਟੀਮ ਦੇ ਨਾਲ ਜਲੰਧਰ ਸ਼ਹਿਰ ਦੇ ਪ੍ਰੋਗਰਾਮ ਵਿੱਚ ਪਹੁੰਚੇ।
ਇਸ ਪ੍ਰੋਗਰਾਮ ਤਹਿਤ ਸ਼ਹਿਰ ਦੇ ਵਿੱਚ ਬੂਟਾਮੰਡੀ ਅਤੇ ਸਕਾਈਲਾਰਕ ਹੋਟਲ ਚ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ , ਓਹਨਾਂ ਯੂਥ ਅਤੇ ਮੀਡੀਆ ਨੂੰ ਸੰਬੋਧਨ ਕਰਦੇ ਯੂਥ ਨੂੰ ਨਸ਼ੇ ਵਿਰੋਧੀ ਮੁਹਿੰਮ ਚਲਾਉਣ ਨੂੰ ਕਿਹਾ , ਕਿਹਾ ਸਰਕਾਰ ਹਰ ਫਰੰਟ ਤੇ ਫੇਲ ਹੋ ਰਹੀ ਹੈ , ਪੰਜਾਬੀਆਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਸਿਰ ਕਰਜਾ ਚੜਾਇਆ ਜਾ ਰਿਹਾ ਹੈ ਜਿਸਦਾ ਖਮਿਆਜਾ ਆਉਣ ਵਾਲੇ ਸਮੇਂ ਵਿਚ ਪੰਜਾਬੀ ਭੁਗਤਣ ਗੇ , ਪੰਜਾਬ ਦੇ ਵਿਚ ਕਾਂਗਰਸ ਅਤੇ ਆਪ ਦਾ ਗਠਬੰਧਨ ਹੈ ਅਤੇ ਪੰਜਾਬ ਦੇ ਵਿਚ ਲੋਕਾਂ ਨੂੰ ਰਲ ਕੇ ਬੇਵਕੂਫ਼ ਬਣਾ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ , ਓਹਨਾਂ ਨੌਜਵਾਨਾਂ ਦੇ ਸਿਰ ਦਸਤਾਰਾਂ ਸਜਾਉਂਦਿਆਂ ਨੌਜਵਾਨਾਂ ਨੂੰ ਸਿਰ ਤੇ ਦਸਤਾਰਾਂ ਨੂੰ ਸਜਾਉਣ ਦਾ ਹੋਕਾ ਦਿੱਤਾ ਅਤੇ ਕਿਹਾ ਕਿ ਸਿੱਖੀ ਤੋਂ ਬੇਮੁੱਖ ਹੋ ਚੁੱਕੇ ਪਤਿਤ ਸਿੱਖ ਸਿੱਖੀ ਸਰੂਪ ਧਾਰਨ ਅਤੇ ਪੰਥ ਦੀ ਰਾਖੀ ਕਰਨ, ਨੌਜਵਾਨ ਇਹਨਾਂ ਪ੍ਰੋਗਰਾਮਾਂ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ , ਪਵਨ ਕੁਮਾਰ ਟੀਨੂੰ, ਕੁਲਵੰਤ ਸਿੰਘ ਮੰਨਣ , ਸਰਬਜੋਤ ਸਿੰਘ ਸਾਬੀ, ਤਜਿੰਦਰ ਸਿੰਘ ਨਿੱਜਰ, ਗੁਰਪ੍ਰੀਤ ਸਿੰਘ ਖਾਲਸਾ
ਇਹਨਾਂ ਮੀਟਿੰਗਾਂ ਚ ਬੂਟਾਮੰਡੀ ਵਿੱਖੇ ਅੰਮ੍ਰਿਤਬੀਰ ਸਿੰਘ , ਨਿਰਵੈਰ ਸਿੰਘ ਸਾਜਨ , ਸੁਖਮਿੰਦਰ ਸਿੰਘ ਰਾਜਪਾਲ , ਦੀਪ ਰਠੋਰ ਆਦਿ ਹਾਜਰ ਸਨ
ਸਕਾਈ ਲਾਰਕ ਵਿਖੇ ਗਗਨਦੀਪ ਸਿੰਘ ਗੱਗੀ, ਰਾਜਬੀਰ ਸਿੰਘ ਸ਼ੰਟੀ , ਮਨਬੀਰ ਸਿੰਘ , ਚਰਨਜੀਤ ਸਿੰਘ ਲਾਲੀ, ਮਨਬੀਰ ਸਿੰਘ ਅਕਾਲੀ, ਚਰਨਜੀਤ ਸਿੰਘ ਮਿੰਟਾ, ਜਸਵਿੰਦਰ ਸਿੰਘ ਰਾਜੂ, ਅਨਿਤ ਕਾਲਾ, ਅਨਮੋਲ ਮੇਲਾ, ਜਤਿੰਦਰ ਸਿੰਘ ਮੱਟੀ : ਰਾਜੂ ਮੱਕੜ ਜਗਤਾਰ ਹਰਪ੍ਰੀਤ ਸਿੰਘ ਰਸੂ,ਹਨੀ ਕਾਲੜਾ ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ ,