
ਲੁਧਿਆਣਾ ਜਿੱਥੇ ਤਾਲਿਬਾਨੀ ਸਜ਼ਾ ਦੇਖਣ ਨੂੰ ਮਿਲੀ। ਜੀ ਹਾਂ ਲੁਧਿਆਣਾ ਵਿੱਚ ਇੱਕ ਫੈਕਟਰੀ ਮਾਲਕ ਨੇ ਇੱਕ ਔਰਤ, ਉਸ ਦੀਆਂ ਤਿੰਨ ਧੀਆਂ ਅਤੇ ਇੱਕ ਨੌਜਵਾਨ ‘ਤੇ ਚੋਰੀ ਦੇ ਇਲਜ਼ਾਮ ਲਗਾ ਕੇ ਉਨ੍ਹਾਂ ਦੇ ਮੂੰਹ ਕਾਲੇ ਕਰਕੇ ਅਤੇ ਗਲਾਂ ਦੇ ਵਿੱਚ ਮੈਂ ਚੋਰ ਹਾਂ…ਲਿਖੀ ਹੋਈ ਤਖਤੀਆਂ ਪਾ ਕੇ ਇਲਾਕੇ ਦੇ ਵਿੱਚ ਘੁੰਮਾਇਆ ਗਿਆ।
ਇਹ ਘਟਨਾ ਬਹਾਦੁਰ ਕੇ ਰੋਡ ‘ਤੇ ਸਥਿਤ ਏਕਜੋਤ ਨਗਰ ਦੀ ਹੈ। ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ ਲੋਕਾਂ ਨੇ ਪਰਿਵਾਰ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕੁੱਝ ਨੌਜਵਾਨਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਪਿੱਛਾ ਵੀ ਕੀਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਦੂਜੇ ਪਾਸੇ ਔਰਤ ਦਾ ਕਹਿਣਾ ਹੈ ਕਿ ਉਸ ਨੇ ਚੋਰੀ ਨਹੀਂ ਕੀਤੀ। ਉਨ੍ਹਾਂ ਦੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਕੱਪੜੇ ਚੋਰੀ ਕਰ ਲਏ ਸਨ। ਫੈਕਟਰੀ ਮਾਲਕ ਨੇ ਵੀ ਚੋਰੀ ਦਾ ਦੋਸ਼ ਲਾਉਂਦਿਆਂ ਉਸ ਦੀ ਕੁੱਟਮਾਰ ਕੀਤੀ।
ਏਕਜੋਤ ਨਗਰ ‘ਚ ਦੀਪ ਕੁਲੈਕਸ਼ਨ ਨਾਮ ਦੀ ਟੈਕਸਟਾਈਲ ਫੈਕਟਰੀ ਚਲਾ ਰਹੇ ਵਿਅਕਤੀ ਨੇ ਫੈਕਟਰੀ ‘ਚ ਕੰਮ ਕਰਦੀ ਔਰਤ, ਉਸ ਦੀਆਂ 3 ਬੇਟੀਆਂ ਅਤੇ ਇਕ ਨੌਜਵਾਨ ਨੂੰ ਕੱਪੜੇ ਚੋਰੀ ਕਰਨ ਦੇ ਦੋਸ਼ ‘ਚ ਫੜਿਆ ਸੀ।
ਲੁਧਿਆਣਾ ਵਿੱਚ ਮਾਂ ਅਤੇ ਧੀਆਂ ਨਾਲ ਹੋਈ ਸ਼ਰਮਸਾਰ ਘਟਨਾ ਸੰਬਧੀ ਬਿਆਨ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਉੱਤੇ ਸਵਾਲ ਚੁੱਕੇ। ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਹਲਾਤ ਅਫ਼ਗਾਨਿਸਤਾਨ ਨਾਲੋਂ ਵੀ ਵੱਧ ਮਾੜੇ ਹੋ ਰਹੇ ਹਨ। ਮਜੀਠੀਆ ਨੇ ਦੱਸਿਆ ਕਿ ਲੁਧਿਆਣਾ ਵਿੱਚ ਹੋਈ ਘਟਨਾ ਸ਼ਰਮਸਾਰ ਕਰਨ ਵਾਲੀ ਹੈ।
‘ਪੰਜਾਬ ਦੇ ਹਲਾਤ ਗੰਭੀਰ’
ਬਿਕਰਮ ਮਜੀਠੀਆ ਨੇ ਕਿਹਾ ਕਿ, ‘ਪੰਜਾਬ ਦੇ ਹਰ ਥਾਣੇ ਵਿੱਚ ਬਲਾਸਟ ਹੋਣੇ, ਅਟੈਕ ਹੋਣੇ, ਹਲਾਤ ਸਾਰੇ ਪੰਜਾਬ ਦੇ ਮਾੜੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਸਾਰੀ ਪੁਲਿਸ ਤਾਂ ਦਿੱਲੀ ਚੋਣਾਂ ਵਿੱਚ ਲਗਾ ਦਿੱਤੀ ਹੈ ਜਾਂ ਕਿਸੇ ਨੇਤਾਵਾਂ ਨਾਲ ਲਗਾ ਦਿੱਤੀ ਹੈ। ਪੰਜਾਬ ਦੇ ਥਾਣੇ ਖਾਲੀ ਹਨ ਤਾਂ ਲਾਅ ਐਂਡ ਆਰਡਰ ਨੂੰ ਕੌਣ ਫੋਰਸ ਕਰੇਗਾ। ਇਹ ਹਲਾਤ ਬੇਹੱਦ ਗੰਭੀਰ ਹਨ ਅਤੇ ਇਸ ਉੱਤੇ ਗੌਰ ਕੀਤਾ ਜਾਣਾ ਚਾਹੀਦਾ ਹੈ।‘
ਇੱਕ ਔਰਤ, 3 ਧੀਆਂ ਦਾ ਫੈਕਟਰੀ ਮਾਲਕ ਨੇ ਕੀਤਾ ਮੂੰਹ ਕਾਲਾ … ਹੁਣ ਤੱਕ 3 ਮੁਲਜ਼ਮਾਂ ਦੀ ਹੋਈ ਗ੍ਰਿਫ਼ਤਾਰੀ, ਫੈਕਟਰੀ ਮਾਲਕ ਫ਼ਰਾਰ
ਜਿਸ ਤੋਂ ਬਾਅਦ ਪੁਲਿਸ ਨੇ ਮੁਲਾਜ਼ਮਾਂ ਦੀ ਪਹਿਚਾਣ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ।
