ChandigarhPunjab
ਹਰਮਨ ਸਿੰਘ ਬਣੇ ਚੰਡੀਗੜ੍ਹ ਪੰਜਾਬ ਜਰਨਲਿਟਸ ਐਸੋਸੀਏਸ਼ਨ ਪੰਜਾਬ ਦੇ Vice President
S. Harman Singh becomes Vice President of Chandigarh Punjab Journalists Association Punjab





ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਮੁੱਖ ਸਕੱਤਰ ਪੰਜਾਬ ਨਾਲ ਬਹੁਤ ਜਲਦ ਹੀ ਕੀਤੀ ਜਾਵੇਗੀ ਅਹਿਮ ਮੀਟਿੰਗ- ਹਰਮਨ ਸਿੰਘ
ਜਲੰਧਰ / ਐਮ ਐਸ ਚਾਹਲ
ਚੰਡੀਗੜ੍ਹ ਪੰਜਾਬ ਜਰਨਲਿਟਸ ਐਸੋਸੀਏਸ਼ਨ ਦੀ ਜਨਰਲ ਮੀਟਿੰਗ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ ਜਸਵੀਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਹੋਈ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਪੰਜਾਬ ਦੇ ਨਿਧੜਕ, ਨਿੱਡਰ ਅਤੇ ਬਹਾਦਰ ਸਾਬਕਾ ਡਾਇਰੈਕਟਰ ਜਰਨਲ ਪੁਲਿਸ ਸ਼੍ਰੀ ਸ਼ਸ਼ੀ ਕਾੰਤ IPS ਵਲੋਂ ਸਥਾਪਤ ਕੀਤੀ ਹੋਈ ਸੰਸਥਾਂ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਸਟੇਟ ਕਨਵੀਨਰ ਅਤੇ ਸੀਨੀਅਰ ਜਰਨਲਿਸਟ ਸ.ਹਰਮਨ ਸਿੰਘ ਨੂੰ ਚੰਡੀਗੜ੍ਹ ਪੰਜਾਬ ਜਰਨਲਿਟਸ ਐਸੋਸੀਏਸ਼ਨ ਪੰਜਾਬ ਦਾ ਵਾਈਸ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।
ਇਸ ਸਮੇ ਨਵ-ਨਿਯੁਕਤ ਵਾਇਸ ਪ੍ਰਧਾਨ ਪੰਜਾਬ ਹਰਮਨ ਸਿੰਘ ਵਲੋਂ ਉਨ੍ਹਾਂ ਦੀ ਸਰਬਸੰਮਤੀ ਨਾਲ ਕੀਤੀ ਗਈ ਨਿਯੁਕਤੀ ਦਾ ਸਮੂਹ ਪੱਤਰਕਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬਹੁਤ ਜਲਦ ਹੀ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਤੇ ਮੁੱਖ ਸਕੱਤਰ ਪੰਜਾਬ ਨਾਲ ਅਹਿਮ ਮੀਟਿੰਗ ਕਰਕੇ ਸਮੂਹ ਪਤਰਕਾਰ ਭਾਇਚਾਰੇ ਦੀਆ ਮੰਗਾਂ ਨੂੰ ਮਨਵਾਉਣ ਲਈ ਪੁਰਜ਼ੋਰ ਯਤਨ ਕੀਤਾ ਜਾਵੇਗਾ।
ਇਸ ਮੌਕੇ ‘ਤੇ ਚੰਡੀਗੜ੍ਹ ਪੰਜਾਬ ਜਰਨਲਿਟਸ ਐਸੋਸੀਏਸ਼ਨ ਜਲੰਧਰ ਅਤੇ ਦੁਆਬਾ ਜ਼ੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਸਟੇਟ ਕਨਵੀਨਰ ਅਤੇ ਸੀਨੀਅਰ ਪੱਤਰਕਾਰ ਹਰਮਨ ਸਿੰਘ ਨੂੰ ਵਧਾਈ ਦਿੱਤੀ ਅਤੇ ਚੰਡੀਗੜ੍ਹ ਪੰਜਾਬ ਜਰਨਲਿਟਸ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਜਸਵੀਰ ਸਿੰਘ ਪੱਟੀ ਦਾ ਧੰਨਵਾਦ ਕੀਤਾ ਹੈ