
ਬਿਆਸ ‘ਚ ਅੱਜ ਬਾਅਦ ਦੁਪਹਿਰ ਕੁਝ ਅਣਪਛਾਤਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦਿਨ ਦਿਹਾੜੇ ਕੁਝ ਬਾਈਕ ਸਵਾਰਾਂ ਵੱਲੋਂ ਪਿੰਡ ਸਠਿਆਲਾ ਦੇ ਸਰਪੰਚ ਤੇ ਦਾਣਾ ਮੰਡੀ ਦੇ ਆੜ੍ਹਤੀ ਗੁਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਸੂਤਰਾਂ ਤੋਂ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਬਾਈਕ ਸਵਾਰਾਂ ਹਮਲਾਵਰਾਂ ਨੇ ਸ਼ਰ੍ਹੇਆਮ ਆੜ੍ਹਤੀਏ ‘ਤੇ ਤਿੰਨ ਤੋਂ ਚਾਰ ਫਾਇਰ ਕੀਤੇ। ਸਾਬਕਾ ਸਰਪੰਚ ਗੁਰਦੀਪ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਣ ਮੌਤ ਹੋ ਗਈ।
ਮੁਲਜ਼ਮ ਕਰੀਬ ਚਾਰ ਮਿੰਟ ਤੱਕ ਮ੍ਰਿਤਕ ਅਤੇ ਉਸ ਦੇ ਇੱਕ ਸਾਥੀ ਨਾਲ ਕਾਰ ਵਿੱਚ ਬੈਠ ਕੇ ਗੱਲਾਂ ਕਰਦਾ ਰਿਹਾ ਅਤੇ ਪੁਸ਼ਟੀ ਹੋਣ ’ਤੇ ਉਸ ਨੇ ਆਪਣਾ ਰਿਵਾਲਵਰ ਕੱਢ ਕੇ ਕਿਸਾਨ ਦੇ ਮੱਥੇ ’ਤੇ ਨੇੜੇ ਤੋਂ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੁਰਦੀਪ ਸਿੰਘ ਗੋਕਾ ਸੀਜ਼ਨ ਹੋਣ ਕਾਰਨ ਸਠਿਆਲ ਦੀ ਮੰਡੀ ‘ਚ ਆਪਣੀ ਆੜ੍ਹਤ ‘ਤੇ ਬੈਠਾ ਸੀ। ਇਸ ਦੌਰਾਨ ਅਚਾਨਕ 3-4 ਨੌਜਵਾਨ ਮੋਟਰ ਸਾਈਕਲ ‘ਤੇ ਆਉਂਦੇ ਨੇ ਅਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਘਟਾਨਾ ਨੂੰ ਅੰਜ਼ਾਮ ਦੇਣ ਮਗਰੋਂ ਸ਼ੂਟਰ ਮੌਕੇ ਤੋਂ ਤੇਜ਼ੀ ਨਾਲ ਫਰਾਰ ਹੋ ਗਏ। ਉਧਰ ਘਟਨਾ ਦੀ ਜਾਣਕਾਰੀ ਮਿਲਣ ‘ਤੇ ਡੀਐਸਪੀ ਅਰੁਣ ਸ਼ਰਮਾ, ਬਾਬਾ ਬਕਾਲਾ ਐਸਐਚਓ ਬਿਆਸ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਸਠਿਆਲਾ ਦਾਣਾ ਮੰਡੀ ਦੇ ਵਿੱਚ ਪਹੁੰਚ ਕੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ।
ਕਪੂਰਥਲਾ ਵਿੱਚ ਮਾਡਰਨ ਜੇਲ੍ਹ ਨੇੜੇ ਇੱਕ ਕਿਸਾਨ ਦੀ ਗੋਲੀ ਮਾਰ ਕੇ ਹੱਤਿਆ
ਕਪੂਰਥਲਾ ਸ਼ਹਿਰ ਤੋਂ ਅੱਠ ਕਿਲੋਮੀਟਰ ਦੂਰ ਸਥਿਤ ਮਾਡਰਨ ਜੇਲ੍ਹ ਨੇੜੇ ਮੰਗਲਵਾਰ ਦੁਪਹਿਰ ਕਰੀਬ 3 ਵਜੇ ਬਾਈਕ ਸਵਾਰ ਅਣਪਛਾਤੇ ਹਮਲਾਵਰਾਂ ਨੇ ਪਿੰਡ ਸੁਖੀਆ ਨੰਗਲ ਦੇ ਰਹਿਣ ਵਾਲੇ ਕਿਸਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਸੁਖੀਆ ਨੰਗਲ ਵਜੋਂ ਹੋਈ ਹੈ। ਮ੍ਰਿਤਕ ਦੇ ਸਾਥੀ ਦਲਜੀਤ ਸਿੰਘ ਨੇ ਦੱਸਿਆ ਕਿ ਜਸਪਾਲ ਝੋਨਾ ਵੱਢਣ ਲਈ ਟਰਾਲੀ ਦਾ ਪਤਾ ਲੈਣ ਜੇਲ੍ਹ ਨੇੜੇ ਗਿਆ ਸੀ। ਇਸ ਤੋਂ ਬਾਅਦ ਉਹ ਰਮੀਦੀ ਮੰਡੀ ਵੱਲ ਜਾਣ ਲਈ ਕਾਰ ਵਿੱਚ ਬੈਠ ਗਿਆ।ਇਸ ਦੇ ਨਾਲ ਹੀ ਮੰਡੀ ਵਿੱਚ ਫਿਲਹਾਲ ਘਟਨਾ ਸਥਾਨ ਦੇ ਨੇੜੇ ਕੋਈ ਵੀ ਸੀਸੀਟੀਵੀ ਕੈਮਰਾ ਨੇੜੇ ਨਜ਼ਰ ਨਹੀਂ ਆਇਆ ਹੈ। ਜਿਸ ਕਾਰਨ ਪੁਲਿਸ ਵੱਲੋਂ ਨਜ਼ਦੀਕੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਬਾਰੇ ਹੋਰ ਵਧੇਰੇ ਜਾਣਕਾਰੀ ਮਿਲ ਸਕੇ। ਉਸ ਅਧਿਕਾਰੀਆਂ ਨੇ ਆਖਿਆ ਕਿ ਬਹੁਤ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਕਤਲ ਦੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।