

ਅੰਮ੍ਰਿਤਸਰ ਦੇ ਚਾਟੀਵਿੰਡ ਇਲਾਕੇ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਪੁਲਿਸ ਨੇ ਛਾਪਾ ਮਾਰਿਆ ਤਾਂ ਅਤੇ ਉੱਥੋਂ ਸ਼ੱਕੀ ਮਾਸ ਬਰਾਮਦ ਹੋਇਆ। ਇਸ ਦੌਰਾਨ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ ਗਊ ਰਕਸ਼ਾ ਦਲ ਦੀ ਜਾਣਕਾਰੀ ਦੇਣ ਤੋਂ ਬਾਅਦ ਕੀਤੀ ਗਈ।

ਪੁਲਿਸ ਅਤੇ ਗਊ ਰਕਸ਼ਾ ਦਲ ਦੀ ਟੀਮ ਨੇ ਫੈਕਟਰੀ ਦਾ ਤਾਲਾ ਤੋੜ ਕੇ ਤਲਾਸ਼ੀ ਲਈ ਤਾਂ ਇੱਕ ਵੱਡੇ ਫਰਿੱਜ ਵਿੱਚੋਂ 165 ਪੇਟੀਆਂ ਮਾਸ ਦੀਆਂ ਮਿਲੀਆਂ। ਹਾਲਾਂਕਿ ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਹੈ ਕਿ ਇਹ ਮਾਂਸ ਗਾਂ ਦਾ ਹੈ ਜਾਂ ਨਹੀਂ।
ਚਾਟੀਵਿੰਡ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਸਾਮਾਨ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
