
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਅੱਬਲ ਖੁਰਾਣਾ ਵਿੱਚ ਪਿਓ ਪੁੱਤ ਨੂੰ ਗੋਲ਼ੀਆਂ ਮਾਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਕਤਲ ਮਾਨਸਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਰਦੂਲਗੜ੍ਹ ਦੇ ਸਾਬਕਾ ਕਾਂਗਰਸੀ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੇ ਭਾਣਜੇ ਵਿਨੈ ਪ੍ਰਤਾਪ ਸਿੰਘ ਬਰਾੜ ਤੇ ਉਨ੍ਹਾਂ ਦੇ ਪੁੱਤਰ ਸੂਰਜ ਪ੍ਰਤਾਪ ਸਿੰਘ ਬਰਾੜ ਦਾ ਹੋਇਆ ਹੈ।

ਜਾਣਕਾਰੀ ਮੁਤਾਬਕ, ਹਮਲਾਵਰ ਨੇ ਪਿਉ ਪੁੱਤਰ ’ਤੇ ਉਦੋਂ ਗੋਲੀਆਂ ਚਲਾਈਆਂ, ਜਦੋਂ ਉਹ ਇਕੱਠੇ ਸਨ ਤੇ ਚੰਡੀਗੜ੍ਹੋਂ ਪਿੰਡ ਪਰਤੇ ਸਨ। ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਤਲ ਦਾ ਕਾਰਨ ਕੋਈ ਜ਼ਮੀਨੀ ਝਗੜਾ ਦੱਸਿਆ ਜਾ ਰਿਹਾ ਹੈ। ਫਿਲਹਾਲ ਹਮਲਾਵਰ ਫਰਾਰ ਦੱਸੇ ਜਾਂਦੇ ਹਨ।
ਕਿਵੇਂ ਹੋਇਆ ਇਹ ਕਤਲ ?
ਮਿਲੀ ਜਾਣਕਾਰੀ ਅਨੁਸਾਰ, ਇਹ ਕਤਲ ਉਸ ਵੇਲੇ ਹੋਇਆ ਜਦੋਂ ਵਿਨੈ ਪ੍ਰਤਾਪ ਸਿੰਘ ਬਰਾੜ ਤੇ ਉਨ੍ਹਾਂ ਦਾ ਪੁੱਤਰ ਸੂਰਜ ਪ੍ਰਤਾਪ ਸਿੰਘ ਬਰਾੜ ਆਪਣੇ ਪਿੰਡ ਪਹੁੰਚੇ ਤਾਂ ਕੋਈ ਉਨ੍ਹਾਂ ਦੀ ਜ਼ਮੀਨ ’ਚ ਖੜ੍ਹਾ ਕੁਝ ਕਰ ਰਿਹਾ ਸੀ। ਪਿਉਂ ਪੁੱਤਰ ਨੇ ਉਸ ਵਿਅਕਤੀ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਮੌਕੇ ਉਪਰ ਹਥਿਆਰ ਲਿਆ ਕੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਪਿਉ ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ।