Punjab

ਪੰਜਾਬ ‘ਚ 355 ਪੁਲਸ ਮੁਲਾਜ਼ਮਾਂ ਦੇ ਤਬਾਦਲੇ

355 police personnel transferred in Punjab

ਬਠਿੰਡਾ ਜ਼ਿਲ੍ਹੇ ‘ਚ ਨਸ਼ਿਆਂ ਦੇ ਮੁਕਾਬਲੇ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਵਧੀਆ ਬਣਾਉਣ ਲਈ ਬਠਿੰਡਾ ਪੁਲਸ ਵਿਭਾਗ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੀਨੀਅਰ ਸੁਪਰਡੈਂਟ ਆਫ਼ ਪੁਲਸ (ਐੱਸ. ਐੱਸ. ਪੀ) ਅਮਨੀਤ ਕੌਂਡਲ ਦੀ ਅਗਵਾਈ ਹੇਠ 355 ਤੋਂ ਵੱਧ ਪੁਲਸ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਕਦਮ ਦਾ ਮੁੱਖ ਮਕਸਦ ਥਾਣਿਆਂ ਵਿੱਚ ਪੁਲਸ ਬਲ ਨੂੰ ਮਜ਼ਬੂਤ ਕਰਨਾ ਅਤੇ ਜ਼ਿਲ੍ਹੇ ਭਰ ਵਿੱਚ ਅਪਰਾਧ ਅਤੇ ਨਸ਼ਾ ਤਸਕਰੀ ਉੱਤੇ ਪ੍ਰਭਾਵੀ ਨਿਯੰਤਰਣ ਸਥਾਪਤ ਕਰਨਾ ਹੈ। ਟੀਚਾ ਹੈ ਕਿ 31 ਮਈ ਤੱਕ ਹਾਲਾਤਾਂ ਵਿੱਚ ਸੁਧਾਰ ਕੀਤਾ ਜਾਵੇ।

ਇਸ ਤਬਾਦਲਾ ਮੁਹਿੰਮ ਅਧੀਨ ਥਾਣਾ ਸਿਵਲ ਲਾਈਨ ਨੂੰ ਸਭ ਤੋਂ ਵੱਧ ਨਵਾਂ ਬਲ ਦਿੱਤਾ ਗਿਆ ਹੈ, ਜਿੱਥੇ 31 ਨਵੇਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿੱਚ 17 ਏਐਸਆਈ (ਅਸਿਸਟੈਂਟ ਸਭ ਇੰਸਪੈਕਟਰ) ਅਤੇ 16 ਸੀਨੀਅਰ ਹੈੱਡ ਕਾਂਸਟੇਬਲ ਹਨ। ਜ਼ਿਆਦਾਤਰ ਮੁਲਾਜ਼ਮ ਪੀ.ਸੀ.ਆਰ. (ਪੁਲਿਸ ਕੰਟਰੋਲ ਰੂਮ) ਤੋਂ ਫੀਲਡ ਵਿੱਚ ਤਜਰਬਾ ਪ੍ਰਾਪਤ ਕਰਕੇ ਲਿਆਂਦੇ ਗਏ ਹਨ।

ਕੋਤਵਾਲੀ ਥਾਣੇ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ, ਜਿੱਥੇ 36 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਸ ਵਿੱਚ ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਸਮੇਤ ਪੂਰੀ ਟੀਮ ਸ਼ਾਮਲ ਹੈ, ਤਾਂ ਜੋ ਆਵਾਜਾਈ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਪ੍ਰਭਾਵੀ ਬਣਾਇਆ ਜਾ ਸਕੇ।
ਹੋਰ ਥਾਣਿਆਂ ਵਿੱਚ ਵੀ ਨਵੇਂ ਬਲ ਦੀ ਤਾਇਨਾਤੀ ਹੋਈ ਹੈ:
ਰਿਫਾਈਨਰੀ ਚੌਂਕੀ ਤੋਂ 19 ਮੁਲਾਜ਼ਮਾਂ ਨੂੰ ਥਾਣਾ ਰਾਮਾਂ ਭੇਜਿਆ ਗਿਆ।
ਬੱਲੂਆਣਾ ਚੌਂਕੀ ਤੋਂ 17 ਮੁਲਾਜ਼ਮ ਨਹੀਆਂਵਾਲਾ ਥਾਣੇ ਵਿੱਚ ਭੇਜੇ ਗਏ।
ਕੈਨਾਲ ਥਾਣੇ ‘ਚ 16 ਨਵੇਂ ਮੁਲਾਜ਼ਮ ਲਾਏ ਗਏ।
ਤਲਵੰਡੀ ਸਾਬੋ ਥਾਣੇ ‘ਚ 14 ਅਤੇ ਥਰਮਲ ਥਾਣੇ ‘ਚ 13 ਨਵੇਂ ਪੁਲਸ ਕਰਮਚਾਰੀ ਤਾਇਨਾਤ ਹੋਏ।

ਸ਼ਹਿਰ ਦੇ ਬਾਹਰੀ ਨਾਕਿਆਂ ਉੱਤੇ ਵੀ 24 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਤਾਂ ਜੋ ਗੈਰ ਕਾਨੂੰਨੀ ਸਰਗਰਮੀਆਂ ਉੱਤੇ ਸਖ਼ਤ ਨਿਯੰਤਰਣ ਕੀਤਾ ਜਾ ਸਕੇ। ਨਾਲ ਹੀ, ਈਓ ਵਿਂਗ ਦੇ ਸਾਰੇ ਮੁਲਾਜ਼ਮਾਂ ਨੂੰ ਸਾਇਬਰ ਥਾਣੇ ‘ਚ ਭੇਜਿਆ ਗਿਆ ਹੈ, ਤਾਂ ਜੋ ਆਨਲਾਈਨ ਅਪਰਾਧਾਂ ਨੂੰ ਨਿਯੰਤਰਿਤ ਕੀਤਾ ਜਾ ਸਕੇ।

ਐਸਐਸਪੀ ਅਮਨੀਤ ਕੌਂਡਲ ਨੇ ਇਸ ਵੱਡੇ ਫੇਰਬਦਲ ਨੂੰ ਜ਼ਿਲ੍ਹੇ ‘ਚ ਅਮਨ, ਸੁਰੱਖਿਆ ਅਤੇ ਨਸ਼ਿਆਂ ਵਿਰੁੱਧ ਜੰਗ ਨੂੰ ਨਵੀਂ ਤਾਕਤ ਦੇਣ ਵਾਲਾ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਇਸ ਤਬਾਦਲੇ ਨਾਲ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਵੱਡਾ ਸੁਧਾਰ ਆਵੇਗਾ ਅਤੇ ਨਤੀਜੇ ਜ਼ਰੂਰ ਸਾਹਮਣੇ ਆਉਣਗੇ।

Back to top button