IndiaPunjab

ਪੰਜਾਬ ‘ਚ PGP ਦੇ ਚੇਅਰਮੈਨ ਰਮੇਸ਼ ਸਿੰਘ ਅਰੋੜਾ ਪਹਿਲੀ ਵਾਰ ਬਣੇ ਸਿੱਖ ਮੰਤਰੀ

Ramesh Singh Arora, chairman of PGP in Punjab, became a Sikh minister for the first time

ਪਾਕਿਸਤਾਨੀ ਪੰਜਾਬ ਵਿਚ ਰਮੇਸ਼ ਸਿੰਘ ਅਰੋੜਾ ਪਹਿਲੀ ਵਾਰ ਸਿੱਖ ਮੰਤਰੀ ਬਣੇ ਹਨ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ।

ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋ ਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗਵਰਨਰ ਹਾਊਸ ਪੁੱਜ ਕੇ ਉਨ੍ਹਾਂ ਨੂੰ ਮੁਬਾਰਕ ਦਿਤੀ। ਰਮੇਸ਼ ਸਿੰਘ ਅਰੋੜਾ ਨੇ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਗਰੰਥੀ ਭਾਈ ਦਯਾ ਸਿੰਘ ਤੇ ਡਾ. ਕਲਿਆਣ ਸਿੰਘ ਕਲਿਆਣ ਰਾਹੀਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਸੱਦਾ ਪੱਤਰ ਭੇਜਿਆ ਸੀ, ਜੋ ਸਬੱਬ ਨਾਲ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਹਿੱਸਾ ਲੈਣ ਲਈ ਲਾਹੌਰ ਪਹੁੰਚੇ ਹੋਏ ਸਨ। ਪ੍ਰੋ. ਗਿੱਲ ਪਿਛਲੇ ਕਈ ਸਾਲਾਂ ਤੋਂ ਰਮੇਸ਼ ਸਿੰਘ ਅਰੋੜਾ ਨਾਲ ਜੁੜੇ ਹੋਏ ਹਨ।

ਪੋ. ਗੁਰਭਜਨ ਸਿੰਘ ਗਿੱਲ ਨੂੰ ਰਮੇਸ਼ ਸਿੰਘ ਅਰੋੜਾ ਨੇ ਡਿਪਟੀ ਮੁੱਖ ਮੰਤਰੀ ਮੁਹਤਰਮਾ ਮਰੀਅਮ ਔਰੰਗਜ਼ੇਬ ਨਾਲ ਮਿਲਾਇਆ। ਪ੍ਰੋ.ਗਿੱਲ ਨੇ ਮਰੀਅਮ ਔਰੰਗਜ਼ੋਬ ਸਾਹਿਬਾ ਨੂੰ ਲੁਧਿਆਣਾ ਤੋਂ ਲਿਆਂਦੀ ਫੁਲਕਾਰੀ ਭੇਂਟ ਕਰਕੇ ਆਸ਼ੀਰਵਾਦ ਤੇ ਅਸੀਸ ਦਿਤੀ।

Back to top button