Worldcanada, usa ukPunjabReligious

ਅਮਰੀਕਾ ‘ਚ 20 ਸਾਲ ਦੀ ਪੰਜਾਬਣ ਕੁੜੀ ਬਣੀ ਜੱਜ, ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

ਭਾਰਤੀ ਮੂਲ ਦੀ ਸਿੱਖ ਔਰਤ ਮਨਪ੍ਰੀਤ ਮੋਨਿਕਾ ਸਿੰਘ ਨੇ ਐਤਵਾਰ ਨੂੰ ਅਮਰੀਕਾ ਦੀ ਹੈਰਿਸ ਕਾਊਂਟੀ ਸਿਵਲ ਕੋਰਟ ਵਿਚ ਲਾਅ ਨੰਬਰ 4 ਵਿਚ ਜੱਜ ਵਜੋਂ ਅਹੁਦਾ ਸੰਭਾਲ ਲਿਆ ਹੈ। ਮੋਨਿਕਾ ਪਹਿਲੀ ਭਾਰਤੀ ਸਿੱਖ ਔਰਤ ਹੈ ਜੋ ਅਮਰੀਕਾ ਵਿਚ ਜੱਜ ਵਜੋਂ ਚੁਣੀ ਗਈ ਹੈ।

ਮੋਨਿਕਾ ਦਾ ਕਹਿਣਾ ਹੈ ਕਿ ਜੱਜ ਵਜੋਂ ਉਨ੍ਹਾਂ ਦੀ ਚੋਣ ਸਿੱਖ ਭਾਈਚਾਰੇ ਲਈ ਬਹੁਤ ਮਾਇਨੇ ਰੱਖਦੀ ਹੈ।

ਮਨਪ੍ਰੀਤ ਦੇ ਪਿਤਾ ਏ.ਜੇ. ਜੋ ਇਕ ਆਰਕੀਟੈਕਟ ਹੈ। 1970 ਦੇ ਦਹਾਕੇ ਦੇ ਸ਼ੁਰੂ ਵਿਚ, ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਯੁਕਤ ਰਾਜ ਅਮਰੀਕਾ ਚਲੇ ਗਏ। ਉਸ ਦਾ ਕਹਿਣਾ ਹੈ ਕਿ ਉਸ ਸਮੇਂ ਦੌਰਾਨ ਮੇਰੇ ਪਿਤਾ ਨੂੰ ਦਸਤਾਰਧਾਰੀ ਸਿੱਖ ਹੋਣ ਦੇ ਨਾਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ।

Related Articles

Leave a Reply

Your email address will not be published.

Back to top button