EntertainmentIndia

ਪੰਜਾਬ ਦਾ ਧੀਰੂਭਾਈ ਅੰਬਾਨੀ: 30 ਰੁਪਏ ਦੀ ਕਮਾਈ ਤੋਂ ਬਣਾਇਆ 17 ਹਜ਼ਾਰ ਕਰੋੜ ਦਾ ਕਾਰੋਬਾਰ

ਅੱਜ ਅਸੀਂ ਇੱਕ ਅਜਿਹੇ ਹੀ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪੰਜਾਬ ਦਾ ਧੀਰੂਭਾਈ ਅੰਬਾਨੀ ਕਿਹਾ ਜਾਂਦਾ ਹੈ। ਇਹ ਵਿਅਕਤੀ ਇਸ ਸਮੇਂ ਪੰਜਾਬ ਦਾ ਸਭ ਤੋਂ ਅਮੀਰ ਵਿਅਕਤੀ ਹੈ।

 

ਕੌਣ ਹੈ ਇਹ ਵਿਅਕਤੀ?
ਪੰਜਾਬ ਦੇ ਧੀਰੂਭਾਈ ਅੰਬਾਨੀ ਕਹੇ ਜਾਣ ਵਾਲੇ ਵਿਅਕਤੀ ਦਾ ਨਾਂ ਰਜਿੰਦਰ ਗੁਪਤਾ ਹੈ, ਜਿਸ ਦਾ ਬਹੁਤ ਵੱਡਾ ਸਾਮਰਾਜ ਹੈ। ਉਹ ਪੰਜਾਬ ਦਾ ਸਭ ਤੋਂ ਅਮੀਰ ਵਿਅਕਤੀ ਹੈ। ਜ਼ੀ ਨਿਊਜ਼ ਦੀ ਰਿਪੋਰਟ ਮੁਤਾਬਕ ਰਜਿੰਦਰ ਗੁਪਤਾ ਕੋਲ 12,368 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।

30 ਰੁਪਏ ਪ੍ਰਤੀ ਦਿਨ ਤੋਂ ਸ਼ੁਰੂ ਕੀਤੀ ਯਾਤਰਾ
ਰਜਿੰਦਰ ਗੁਪਤਾ ਨੇ 1980 ਦੇ ਦਹਾਕੇ ਵਿੱਚ ਸਿਰਫ਼ 30 ਰੁਪਏ ਪ੍ਰਤੀ ਦਿਨ ਨਾਲ ਸੀਮਿੰਟ ਦੀਆਂ ਪਾਈਪਾਂ ਤੇ ਮੋਮਬੱਤੀਆਂ ਦੇ ਉਤਪਾਦਨ ਦਾ ਕਾਰੋਬਾਰ ਸ਼ੁਰੂ ਕੀਤਾ। ਵੱਡਾ ਜੋਖਮ ਉਠਾਉਂਦੇ ਹੋਏ ਉਨ੍ਹਾਂ ਨੇ ਅਭਿਸ਼ੇਕ ਇੰਡਸਟਰੀਜ਼ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਂਝੇ ਕਾਰੋਬਾਰ ਵਿੱਚ ਸਪਿਨਿੰਗ ਮਿੱਲ ਸਥਾਪਤ ਕੀਤੀ ਤੇ ਫਿਰ ਪਿੱਛੇ ਮੁੜ ਕੇ ਪਿੱਛੇ ਨਹੀਂ ਦੇਖਿਆ। ਅੱਜ ਉਨ੍ਹਾਂ ਦਾ 17 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੈ।

ਇੱਕ ਗਲੋਬਲ ਲੀਡਰ ਵਜੋਂ ਉਭਰਨਾ
ਰਜਿੰਦਰ ਗੁਪਤਾ ਨੇ ਪੰਜਾਬ ਤੇ ਮੱਧ ਪ੍ਰਦੇਸ਼ ਵਿੱਚ ਆਪਣਾ ਕਾਰੋਬਾਰ ਫੈਲਾਇਆ। ਗੁਪਤਾ ਟੈਕਸਟਾਈਲ, ਪੇਪਰ ਤੇ ਕੈਮੀਕਲ ਸੈਕਟਰ ਵਿੱਚ ਇੱਕ ਗਲੋਬਲ ਲੀਡਰ ਵਜੋਂ ਉਭਰੇ। ਹੁਣ ਗੁਪਤਾ ਦੇ ਟ੍ਰਾਈਡੈਂਟ ਗਰੁੱਪ ਵਿੱਚ ਵਾਲਮਾਰਟ, ਜੇਸੀਪੀਐਨਈ ਤੇ ਲਗਜ਼ਰੀ ਐਂਡ ਲਿਨਨ ਵੀ ਸ਼ਾਮਲ ਹਨ।

ਰਜਿੰਦਰ ਗੁਪਤਾ ਨੇ ਛੱਡਿਆ ਸੀ ਬੋਰਡ ਆਫ਼ ਡਾਇਰੈਕਟਰਜ਼
ਰਾਜਿੰਦਰ ਗੁਪਤਾ ਨੇ ਪਰਿਵਾਰ ਤੇ ਸਿਹਤ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ 2022 ਵਿੱਚ ਟ੍ਰਾਈਡੈਂਟ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਛੱਡ ਦਿੱਤਾ, ਪਰ ਇਸ ਸਮੇਂ ਉਹ ਲੁਧਿਆਣਾ ਵਿੱਚ ਹੈੱਡਕੁਆਰਟਰ ਵਾਲੇ ਗਰੁੱਪ ਦੇ ‘ਚੇਅਰਮੈਨ ਐਮਰੀਟਸ’ ਹਨ। ਰਜਿੰਦਰ ਦੀ ਉਮਰ 64 ਸਾਲ ਹੈ।

ਰਜਿੰਦਰ ਗੁਪਤਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ
ਗੁਪਤਾ ਟਰਾਈਡੈਂਟ ਲਿਮਟਿਡ ਦੇ ਕਾਰਪੋਰੇਟ ਸਲਾਹਕਾਰ ਬੋਰਡ ਦੇ ਚੇਅਰਮੈਨ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਦੇ ਤੌਰ ‘ਤੇ ਕੰਮ ਕਰਦੇ ਹਨ। ਸਾਲ 2007 ਵਿੱਚ, ਉਨ੍ਹਾਂ ਨੂੰ ਵਪਾਰ ਤੇ ਉਦਯੋਗ ਦੇ ਖੇਤਰਾਂ ਵਿੱਚ ਰਾਸ਼ਟਰਪਤੀ ਦੁਆਰਾ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

Related Articles

Leave a Reply

Your email address will not be published.

Back to top button