EducationIndia

ਯੂਨੀਵਰਸਿਟੀ ਦੀ 23 ਸਾਲਾ ਵਿਦਿਆਰਥਣ ਦੀ ਗੋਲ਼ੀ ਮਾਰ ਕੇ ਹੱਤਿਆ

 ਬੀਬੀਡੀ ਯੂਨੀਵਰਸਿਟੀ ਦੀ 23 ਸਾਲਾ ਵਿਦਿਆਰਥਣ ਨਿਸ਼ਠਾ ਨੂੰ ਉਸ ਦੇ ਹੀ ਦੋਸਤ ਨੇ ਗੋਲ਼ੀ ਮਾਰ ਦਿੱਤੀ। ਮਲਜ਼ਮ ਆਦਿਤਿਆ ਨੇ ਉਸ ਨੂੰ ਉਸ ਸਮੇਂ ਗੋਲ਼ੀ ਮਾਰੀ ਜਦੋਂ ਉਹ ਉਸ ਨਾਲ ਕਮਰੇ ‘ਚ ਬੈਠਾ ਸ਼ਰਾਬ ਪੀ ਰਿਹਾ ਸੀ। ਘਟਨਾ ਸਮੇਂ ਨਿਸ਼ਠਾ ਤੇ ਆਦਿਤਿਆ ਤੋਂ ਇਲਾਵਾ ਮੋਨੂੰ ਤੇ ਆਸ਼ੀਸ਼ ਵੀ ਮਕਾਨ ‘ਚ ਮੌਜੂਦ ਸਨ। ਆਸ਼ੀਸ਼ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ।

ਗੋਲ਼ੀ ਮਾਰਨ ਤੋਂ ਬਾਅਦ ਮੁਲਜ਼ਮ ਹੀ ਮਕਾਨ ’ਚ ਮੌਜੂਦ ਆਪਣੇ ਸਾਥੀ ਸੋਨੂੰ ਨਾਲ ਨਿਸ਼ਠਾ ਨੂੰ ਲੈ ਕੇ ਲੋਹੀਆ ਹਸਪਤਾਲ ਪਹੁੰਚਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਆਦਿਤਿਆ ਤੇ ਮੋਨੂੰ ਨੂੰ ਹਸਪਤਾਲ ’ਚ ਹੀ ਹਿਰਾਸਤ ’ਚ ਲੈ ਲਿਆ ਗਿਆ। ਨਿਸ਼ਠਾ ਦੇ ਪਿਤਾ ਨੇ ਆਦਿਤਿਆ ਤੇ ਉਸ ਦੇ ਦੋਸਤਾਂ ਖ਼ਿਲਾਫ਼ ਜਬਰੀ ਮਕਾਨ ’ਤੇ ਲਿਜਾਣ ਤੇ ਉੱਥੇ ਗੋਲ਼ੀ ਮਾਰ ਕੇ ਹੱਤਿਆ ਕਰਨ ਦੀ ਰਿਪੋਰਟ ਦਰਜ ਕਰਵਾਈ ਹੈ। ਗੋਲ਼ੀ ਮਾਰਨ ਵਾਲਾ ਆਦਿਤਿਆ 20 ਦਿਨ ਪਹਿਲਾਂ ਹੀ ਜੇਲ੍ਹ ਤੋਂ ਛੁੱਟ ਕੇ ਆਇਆ ਹੈ, ਉਸ ’ਤੇ ਕਈ ਮਾਮਲੇ ਦਰਜ ਹਨ।

Back to top button