ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੀ ਭੱਬਾਂ ਪਾਰ ਹਨ। ਸਾਰੀਆਂ ਪਾਰਟੀਆਂ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਇਸ ਵਿਚਕਾਰ ਇਕ ਸਰਵੇਖਣ ਸਾਹਮਣੇ ਆਇਆ ਹੈ, ਜਿਸ ਵਿਚ ਦਸਿਆ ਗਿਆ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਆਮ ਆਦਮੀ ਪਾਰਟੀ (ਆਪ) ਦੀ ਟਿਕਟ ਲਈ ਕਿਹੜਾ ਨੇਤਾ ਲੋਕਾਂ ਦੀ ਪਹਿਲੀ, ਦੂਜੀ ਜਾਂ ਤੀਜੀ ਪਸੰਦ ਹੈ। ਦੱਸ ਦੇਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਚੋਂ ‘ਆਪ’ ਕੋਲ ਇਸ ਸਮੇਂ ਸਿਰਫ ਇਕ ਜਲੰਧਰ ਸੀਟ ਹੈ।
ਗੁਰਦਾਸਪੁਰ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, 41% ਲੋਕਾਂ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ‘ਆਪ’ ਦੇ ਰਮਨ ਬਹਿਲ ਦਾ ਸਮਰਥਨ ਕੀਤਾ। ਦੂਜੇ ਨੰਬਰ ‘ਤੇ ਸਵਰਨ ਸਲਾਰੀਆ ਹਨ, ਜਿਨ੍ਹਾਂ ਨੂੰ 27 ਫੀਸਦੀ ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇਖਣ ਵਿੱਚ ਤੀਜੇ ਸਥਾਨ ‘ਤੇ ਡਾ.ਕੇ.ਡੀ.ਸਿੰਘ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 18% ਲੋਕਾਂ ਦਾ ਸਮਰਥਨ ਮਿਲਿਆ। ਗੁਰਦਾਸਪੁਰ ਲੋਕ ਸਭਾ ਸੀਟ ਦੀਆਂ 6 ਵਿਧਾਨ ਸਭਾ ਸੀਟਾਂ ‘ਤੇ ਰਮਨ ਬਹਿਲ ਪਹਿਲੀ ਪਸੰਦ ਰਹੇ।
ਅੰਮ੍ਰਿਤਸਰ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸਭ ਤੋਂ ਵੱਧ 56% ਸਮਰਥਨ ਮਿਲਿਆ। ਦੂਜੇ ਨੰਬਰ ‘ਤੇ ਕਰਮਜੀਤ ਸਿੰਘ ਰਿੰਟੂ ਹਨ, ਜਿਨ੍ਹਾਂ ਨੂੰ 19 ਫੀਸਦੀ ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇਖਣ ਵਿਚ ਡਾ. ਮਹਿਤਾਬ ਨੂੰ ਤੀਜੇ ਸਥਾਨ ‘ਤੇ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 05% ਲੋਕਾਂ ਦਾ ਸਮਰਥਨ ਮਿਲਿਆ। ਅੰਮ੍ਰਿਤਸਰ ਲੋਕ ਸਭਾ ਸੀਟ ਦੀਆਂ 9 ਵਿਧਾਨ ਸਭਾ ਸੀਟਾਂ ‘ਤੇ ਭਗਵੰਤ ਸਿੰਘ ਪਹਿਲੀ ਪਸੰਦ ਰਹੇ।
ਖਡੂਰ ਸਾਹਿਬ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ‘ਆਪ’ ਦੇ ਗੁਰਸੇਵਕ ਔਲਖ ਨੂੰ ਸਭ ਤੋਂ ਵੱਧ 40% ਸਮਰਥਨ ਮਿਲਿਆ। ਦੂਜੇ ਨੰਬਰ ‘ਤੇ ਹਰਪ੍ਰੀਤ ਸਿੰਘ ਹਨ, ਜਿਨ੍ਹਾਂ ਨੂੰ 05% ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇਖਣ ਵਿਚ 55% ਲੋਕ ਕਿਸੇ ਹੋਰ ਦੀ ਉਮੀਦਵਾਰੀ ਚਾਹੁੰਦੇ ਹਨ। ਖਡੂਰ ਸਾਹਿਬ ਲੋਕ ਸਭਾ ਸੀਟ ਦੀਆਂ 6 ਵਿਧਾਨ ਸਭਾ ਸੀਟਾਂ ‘ਤੇ ਗੁਰਸੇਵਕ ਔਲਖ ਪਹਿਲੀ ਪਸੰਦ ਸਨ।
ਜਲੰਧਰ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, 60% ਲੋਕਾਂ ਨੇ ਜਲੰਧਰ ਲੋਕ ਸਭਾ ਸੀਟ ਤੋਂ ‘ਆਪ’ ਦੇ ਸੁਸ਼ੀਲ ਰਿੰਕੂ ਦਾ ਸਮਰਥਨ ਕੀਤਾ। ਬਲਕਾਰ ਸਿੰਘ ਦੂਜੇ ਨੰਬਰ ‘ਤੇ ਹਨ, ਜਿਨ੍ਹਾਂ ਨੂੰ 15 ਫੀਸਦੀ ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸ਼ੀਤਲ ਅੰਗੁਰਾਲ ਨੂੰ ਸਰਵੇਖਣ ਵਿਚ ਤੀਜੇ ਸਥਾਨ ‘ਤੇ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 09% ਲੋਕਾਂ ਦਾ ਸਮਰਥਨ ਮਿਲਿਆ। ਜਲੰਧਰ ਲੋਕ ਸਭਾ ਸੀਟ ਦੀਆਂ 9 ਵਿਧਾਨ ਸਭਾ ਸੀਟਾਂ ‘ਤੇ ਸੁਸ਼ੀਲ ਕੁਮਾਰ ਰਿੰਕੂ ਪਹਿਲੀ ਪਸੰਦ ਸਨ।
ਹੁਸ਼ਿਆਰਪੁਰ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, ‘ਆਪ’ ਦੇ ਡਾ. ਰਵਜੋਤ ਸਿੰਘ ਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸਭ ਤੋਂ ਵੱਧ 42% ਲੋਕਾਂ ਨੇ ਸਮਰਥਨ ਦਿਤਾ। ਦੂਜੇ ਨੰਬਰ ‘ਤੇ ਡਾ. ਲਖਬੀਰ ਸਿੰਘ ਹਨ, ਜਿਨ੍ਹਾਂ ਨੂੰ 37% ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇਖਣ ਵਿਚ ਤੀਜੇ ਸਥਾਨ ‘ਤੇ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 08 ਫੀਸਦੀ ਲੋਕਾਂ ਦਾ ਸਮਰਥਨ ਮਿਲਿਆ। ਹੁਸ਼ਿਆਰਪੁਰ ਲੋਕ ਸਭਾ ਸੀਟ ਦੀਆਂ 5 ਵਿਧਾਨ ਸਭਾ ਸੀਟਾਂ ‘ਤੇ ਡਾ. ਰਵਜੋਤ ਸਿੰਘ ਪਹਿਲੀ ਪਸੰਦ ਸਨ।
ਆਨੰਦਪੁਰ ਸਾਹਿਬ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਨੂੰ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਸਭ ਤੋਂ ਵੱਧ 37% ਲੋਕਾਂ ਨੇ ਸਮਰਥਨ ਦਿਤਾ, ਜਦਕਿ ਦੂਜੇ ਨੰਬਰ ‘ਤੇ ਕੁਲਵੰਤ ਸਿੰਘ ਹਨ, ਜਿਨ੍ਹਾਂ ਨੂੰ 26% ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇਖਣ ਵਿਚ 23% ਲੋਕ ਕਿਸੇ ਹੋਰ ਦੀ ਉਮੀਦਵਾਰੀ ਚਾਹੁੰਦੇ ਹਨ। ਆਨੰਦਪੁਰ ਸਾਹਿਬ ਲੋਕ ਸਭਾ ਸੀਟ ਦੀਆਂ 6 ਵਿਧਾਨ ਸਭਾ ਸੀਟਾਂ ‘ਤੇ ਮਾਲਵਿੰਦਰ ਸਿੰਘ ਪਹਿਲੀ ਪਸੰਦ ਸਨ।
ਲੁਧਿਆਣਾ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, ਲੁਧਿਆਣਾ ਲੋਕ ਸਭਾ ਸੀਟ ਤੋਂ ‘ਆਪ’ ਦੇ ਜਸਵੀਰ ਸਿੰਘ ਜੱਸੀ ਨੂੰ ਸਭ ਤੋਂ ਵੱਧ 28% ਲੋਕਾਂ ਨੇ ਸਮਰਥਨ ਦਿਤਾ। ਦੂਜੇ ਨੰਬਰ ‘ਤੇ ਡਾ.ਕੇ.ਐਨ.ਐਸ. ਕੰਗ ਹਨ, ਜਿਨ੍ਹਾਂ ਨੂੰ 24% ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇਖਣ ਵਿਚ ਤੀਜੇ ਸਥਾਨ ‘ਤੇ ਅਹਿਬਾਬ ਸਿੰਘ ਗਰੇਵਾਲ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 19 ਫੀਸਦੀ ਲੋਕਾਂ ਦਾ ਸਮਰਥਨ ਮਿਲਿਆ। ਲੁਧਿਆਣਾ ਲੋਕ ਸਭਾ ਸੀਟ ਦੀਆਂ 6 ਵਿਧਾਨ ਸਭਾ ਸੀਟਾਂ ‘ਤੇ ਜਸਵੀਰ ਸਿੰਘ ਪਹਿਲੀ ਪਸੰਦ ਸਨ।
ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ‘ਆਪ’ ਦੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸਭ ਤੋਂ ਵੱਧ 35% ਲੋਕਾਂ ਨੇ ਸਮਰਥਨ ਦਿਤਾ। ਦੂਜੇ ਨੰਬਰ ‘ਤੇ ਬਲਵਿੰਦਰ ਸਿੰਘ ਚੌਂਦਾ ਹਨ, ਜਿਨ੍ਹਾਂ ਨੂੰ 20 ਫੀਸਦੀ ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇਖਣ ਵਿਚ ਤੀਜੇ ਸਥਾਨ ‘ਤੇ ਜੱਸੀ ਸੋਹੀਆਂ ਵਾਲਾ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 10% ਲੋਕਾਂ ਦਾ ਸਮਰਥਨ ਮਿਲਿਆ। ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਦੀਆਂ 6 ਵਿਧਾਨ ਸਭਾ ਸੀਟਾਂ ‘ਤੇ ਮਨਵਿੰਦਰ ਸਿੰਘ ਪਹਿਲੀ ਪਸੰਦ ਸਨ।
ਫਰੀਦਕੋਟ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, ਫਰੀਦਕੋਟ ਲੋਕ ਸਭਾ ਸੀਟ ਤੋਂ ‘ਆਪ’ ਦੀ ਬਲਜੀਤ ਕੌਰ ਨੂੰ ਸਭ ਤੋਂ ਵੱਧ 44% ਲੋਕਾਂ ਨੇ ਸਮਰਥਨ ਦਿਤਾ। ਦੂਜੇ ਸਥਾਨ ‘ਤੇ ਪ੍ਰੋ. ਗੁਰਸੇਵਕ ਸਿੰਘ ਹਨ, ਜਿਨ੍ਹਾਂ ਨੂੰ 15% ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇਖਣ ਵਿਚ ਤੀਜੇ ਸਥਾਨ ‘ਤੇ ਅਰਸ਼ ਉਮਰੀਆਣਾ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 12% ਲੋਕਾਂ ਦਾ ਸਮਰਥਨ ਮਿਲਿਆ। ਫਰੀਦਕੋਟ ਲੋਕ ਸਭਾ ਸੀਟ ਦੀਆਂ 6 ਵਿਧਾਨ ਸਭਾ ਸੀਟਾਂ ‘ਤੇ ‘ਆਪ’ ਦੀ ਬਲਜੀਤ ਕੌਰ ਪਹਿਲੀ ਪਸੰਦ ਸਨ।
ਫ਼ਿਰੋਜ਼ਪੁਰ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ‘ਆਪ’ ਵਲੋਂ ਚੋਣ ਲੜ ਰਹੇ ਪ੍ਰੋ. ਗੁਰਸੇਵਕ ਸਿੰਘ ਨੂੰ ਸਭ ਤੋਂ ਵੱਧ 24% ਲੋਕਾਂ ਨੇ ਸਮਰਥਨ ਦਿਤਾ। ਦੂਜੇ ਨੰਬਰ ‘ਤੇ ਸੁਨੀਲ ਸਚਦੇਵਾ ਹਨ, ਜਿਨ੍ਹਾਂ ਨੂੰ 20 ਫੀਸਦੀ ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇ ‘ਚ ਤੀਜੇ ਨੰਬਰ ‘ਤੇ ਸ਼ਵਿੰਦਰ ਸਿੰਘ ਨੂੰ ਤਰਜੀਹ ਦਿਤੀ ਗਈ, ਜਿਨ੍ਹਾਂ ਨੂੰ 14 ਫੀਸਦੀ ਲੋਕਾਂ ਦਾ ਸਮਰਥਨ ਮਿਲਿਆ। ਫ਼ਿਰੋਜ਼ਪੁਰ ਲੋਕ ਸਭਾ ਸੀਟ ਦੀਆਂ 6 ਵਿਧਾਨ ਸਭਾ ਸੀਟਾਂ ‘ਤੇ ‘ਆਪ’ ਦੇ ਪ੍ਰੋ. ਗੁਰਸੇਵਕ ਦੀ ਪਹਿਲੀ ਪਸੰਦ ਸਨ।
ਬਠਿੰਡਾ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, ਬਠਿੰਡਾ ਲੋਕ ਸਭਾ ਸੀਟ ਤੋਂ ‘ਆਪ’ ਦੇ ਅਮਰਜੀਤ ਸਿੰਘ ਮਹਿਤਾ ਨੂੰ ਸਭ ਤੋਂ ਵੱਧ 29% ਲੋਕਾਂ ਨੇ ਸਮਰਥਨ ਦਿਤਾ। ਦੂਜੇ ਸਥਾਨ ‘ਤੇ ਪ੍ਰੋ. ਬਲਜਿੰਦਰ ਕੌਰ ਹਨ, ਜਿਨ੍ਹਾਂ ਨੂੰ 27% ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇਖਣ ਵਿੱਚ ਤੀਜੇ ਸਥਾਨ ‘ਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 25 ਫੀਸਦੀ ਲੋਕਾਂ ਦਾ ਸਮਰਥਨ ਮਿਲਿਆ। ਬਠਿੰਡਾ ਲੋਕ ਸਭਾ ਸੀਟ ਦੀਆਂ 5 ਵਿਧਾਨ ਸਭਾ ਸੀਟਾਂ ‘ਤੇ ‘ਆਪ’ ਦੇ ਗੁਰਮੀਤ ਸਿੰਘ ਪਹਿਲੀ ਪਸੰਦ ਸਨ।
ਸੰਗਰੂਰ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, ‘ਆਪ’ ਦੇ ਅਮਨ ਅਰੋੜਾ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਸਭ ਤੋਂ ਵੱਧ 43% ਸਮਰਥਨ ਮਿਲਿਆ। ਦੂਜੇ ਨੰਬਰ ‘ਤੇ ਗੁਰਮੀਤ ਸਿੰਘ ਮੀਤ ਹਨ, ਜਿਨ੍ਹਾਂ ਨੂੰ 23 ਫੀਸਦੀ ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇ ਵਿਚ ਤੀਜੇ ਸਥਾਨ ‘ਤੇ ਮਨਪ੍ਰੀਤ ਕੌਰ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 05% ਲੋਕਾਂ ਦਾ ਸਮਰਥਨ ਮਿਲਿਆ। ਸੰਗਰੂਰ ਲੋਕ ਸਭਾ ਸੀਟ ਦੀਆਂ 6 ਵਿਧਾਨ ਸਭਾ ਸੀਟਾਂ ‘ਤੇ ਅਮਨ ਅਰੋੜਾ ਪਹਿਲੀ ਪਸੰਦ ਸਨ।
ਪਟਿਆਲਾ ਲੋਕ ਸਭਾ ਸੀਟ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ ‘ਆਪ’ ਦੇ ਦਲਬੀਰ ਸਿੰਘ ਯੂਕੇ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ 24% ਲੋਕਾਂ ਵਲੋਂ ਸਭ ਤੋਂ ਵੱਧ ਸਮਰਥਨ ਦਿਤਾ ਗਿਆ। ਦੂਜੇ ਨੰਬਰ ‘ਤੇ ਬਲਤੇਜ ਸਿੰਘ ਪੰਨੂ ਹਨ, ਜਿਨ੍ਹਾਂ ਨੂੰ 23 ਫੀਸਦੀ ਲੋਕ ‘ਆਪ’ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਰਵੇ ਵਿਚ ਤੀਜੇ ਸਥਾਨ ‘ਤੇ ਹਰਚੰਦ ਸਿੰਘ ਬਰਸਟ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 18 ਫੀਸਦੀ ਲੋਕਾਂ ਦਾ ਸਮਰਥਨ ਮਿਲਿਆ। ਪਟਿਆਲਾ ਲੋਕ ਸਭਾ ਸੀਟ ਦੀਆਂ 5 ਵਿਧਾਨ ਸਭਾ ਸੀਟਾਂ ‘ਤੇ ਦਲਬੀਰ ਸਿੰਘ ਯੂ.ਕੇ. ਪਹਿਲੀ ਪਸੰਦ ਸਨ।