ਪੰਜਾਬ ਦੇ ਇਕ ਵੱਡੇ ਧਾਰਮਿਕ ਡੇਰੇ ਦੇ ਮੁੱਖੀ ਦੀ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ, FIR ਦਰਜ, ਮੱਚਿਆ ਹੜ੍ਹਕਮ
Obscene video of head of a large religious dera in Punjab with a woman goes viral


ਮੁੱਲਾਂਪੁਰ ਦੇ ਪ੍ਰਸਿੱਧ ਧਾਰਮਿਕ ਡੇਰੇ ਦੇ ਸਵਾਮੀ ਸ਼ੰਕਰਾਨੰਦ ਦੀ ਮਹਿਲਾ ਸ਼ਰਧਾਲੂ ਨਾਲ ਵਾਇਰਲ ਅਸ਼ਲੀਲ ਵੀਡੀਓ ’ਤੇ ਧਾਰਮਿਕ ਡੇਰੇ ਦੇ ਰਾਜਸਥਾਨ ਸਥਿਤ ਮੁੱਖ ਅਸਥਾਨ ਤੋਂ ਐਕਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੁੱਖ ਅਸਥਾਨ ਦੇ ਮੁਖੀ ਮਹੰਤ ਦਯਾਸਾਗਰ ਨੇ 13 ਜੂਨ, ਸ਼ੁੱਕਰਵਾਰ ਨੂੰ ਖੁਦ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਵਾਇਰਲ ਵੀਡੀਓ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਇਹ ਸੰਤ ਕੀ ਲੀਲਾ ਕਰ ਰਹੇ ਹਨ। ਉਨ੍ਹਾਂ ਇਹ ਤਕ ਕਿਹਾ ਅਸ਼ਲੀਲ ਵੀਡੀਓ ਹੀ ਨਹੀਂ, ਸਵਾਮੀ ਵੱਲੋਂ ਦੇਸ਼ ਤੇ ਵਿਦੇਸ਼ਾਂ ਤੋਂ ਦਾਨ ਦੇ ਨਾਮ ’ਤੇ ਆਈ ਬੇਸ਼ੁਮਾਰ ਦੌਲਤ ਨਾਲ ਪੰਜਾਬ, ਲੁਧਿਆਣਾ, ਰਾਜਸਥਾਨ ਤੇ ਹੋਰਾਂ ਸੂਬਿਆਂ ’ਚ ਵੱਡੀ ਜਾਇਦਾਦ ਖੜ੍ਹੀ ਕਰ ਲਈ ਹੈ। ਦਾਨ ਦੇ ਪੈਸੇ ਨਾਲ ਖ਼ਰੀਦੀ ਇਹ ਜਾਇਦਾਦ ਸੰਸਥਾ ਦੇ ਨਹੀਂ, ਬਲਕਿ ਕੁਝ ਔਰਤਾਂ ਤੇ ਮਰਦਾਂ ਦੇ ਨਾਮ ’ਤੇ ਖ਼ਰੀਦੀ ਗਈ ਸੋਸ਼ਲ ਮੀਡੀਆ ’ਤੇ ਲਾਈਵ ਹੋਏ ਮਹੰਤ ਦਯਾਸਾਗਰ ਨੇ ਕਿਹਾ ਵਾਇਰਲ ਵੀਡੀਓ ਦੀ ਘਟਨਾ ਨਿੰਦਣਯੋਗ ਹੈ। ਇਸ ਦੇ ਨਾਲ ਗਰੀਬ ਦਾਸ ਪੰਥ ਦਾ ਸੰਤ ਸਮਾਜ ਚਿੰਤਤ ਹੈ। ਲੁਧਿਆਣਾ ਦੇ ਇੱਕ ਡੇਰੇ ਖਿਲਾਫ ਪਿੰਡ ਵਾਸੀ ਸ਼ਿਕਾਇਤ ਲੈ ਕੇ ਲੁਧਿਆਣਾ ਦੇ ਡੀਸੀ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਧਰਮ ਦੀ ਆੜ ਵਿੱਚ ਚੱਲ ਰਹੇ ਡੇਰੇ ਅਸ਼ਲੀਲਤਾ ਫੈਲਾਉਣ ਵਾਲੇ ਡੇਰੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦਰਅਸਲ ਲੁਧਿਆਣਾ ਦੇ ਮੁੱਲਾਪੁਰ ਦਾਖਾ ਅਧੀਨ ਪੈਂਦੇ ਪਿੰਡ ਤਲਵੰਡੀ ਵਿੱਚ ਇੱਕ ਡੇਰਾ ਮੁਖੀ ਦੀ ਚਾਰ ਦਿਨ ਪਹਿਲਾਂ ਸਾਹਮਣੇ ਆਈ ਅਸ਼ਲੀਲ ਵੀਡੀਓ ਵਾਇਰਲ ਹੋਣ ਦਾ ਵਿਵਾਦ ਵਧਦਾ ਨਜ਼ਰ ਆ ਰਿਹਾ ਹੈ। ਜਿੱਥੇ ਉਸ ਦੇ ਖਿਲਾਫ ਪੁਲਿਸ ਵੱਲੋਂ ਇੱਕ ਐਫ ਆਈਆਰ ਦਰਜ ਕੀਤੀ ਗਈ ਹੈ, ਉੱਥੇ ਹੀ ਹੁਣ ਪਿੰਡ ਵਾਸੀਆਂ ਨੇ ਵੀ ਡਿਪਟੀ ਕਮਿਸ਼ਨਰ ਦੇ ਦਫਤਰ ਪਹੁੰਚ ਕੇ ਉਕਤ ਅਖੌਤੀ ਬਾਬਾ ਸ਼ੰਕਰਾਨੰਦ ਭੂਰੇ ਵਾਲਾ ਖਿਲਾਫ ਮੰਗ ਪੱਤਰ ਦਿੱਤਾ ਹੈ।

ਸ਼੍ਰੀਮਹੰਤ ਦਯਾਸਾਗਰ ਨੇ ਸੋਸ਼ਲ ਮੀਡੀਆ ’ਤੇ ਸੋਧਣ ਦੀਆਂ ਮਿਲੀਆਂ ਧਮਕੀਆਂ ’ਤੇ ਸੋਸ਼ਲ ਮੀਡੀਆ ’ਤੇ ਹੀ ਲਾਈਵ ਹੁੰਦਿਆਂ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਡਰਦੇ ਨਹੀਂ ਤੇ ਉਹ ਉਨ੍ਹਾਂ ਦਾ ਕੁਝ ਵਿਗਾੜ ਵੀ ਨਹੀਂ ਸਕਦੇ। ਪਿੰਡ ਵਾਸੀਆਂ ਨੇ ਕਿਹਾ ਕਿ ‘ਡੇਰਾ ਮੁਖੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ, ਇਹ ਪਹਿਲੀ ਵਾਰ ਨਹੀਂ ਹੋਇਆ ਕੀ ਇਹ ਵੀਡੀਓ ਵਾਇਰਲ ਹੋਈ ਹੋਵੇ। ਪਹਿਲਾਂ ਵੀ ਡੇਰਾ ਮੁਖੀ ਦੀ ਅਜਿਹੀ ਵੀਡੀਓ ਵਾਇਰਲ ਹੋ ਚੁੱਕੀ ਹੈ, ਜਿਸ ਨੂੰ ਦਬਾਇਆ ਜਾ ਚੁੱਕਿਆ ਹੈ ਅਤੇ ਹੁਣ ਪਿੰਡ ਵਾਸੀ ਬਾਬੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ, ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਹੈ ਅਤੇ ਮੁਲਜ਼ਮ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ, ਕਿਉਂਕਿ ਧਰਮ ਦੀ ਆੜ ਹੇਠ ਗਲਤ ਕੰਮ ਕੀਤਾ ਜਾ ਰਿਹਾ ਹੈ। ਅਜਿਹੇ ਮੁਲਜ਼ਮਾਂ ਕਾਰਨ ਸਾਡੇ ਪਿੰਡ ਦਾ ਨਾਮ ਖਰਾਬ ਹੁੰਦਾ ਹੈ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।’
