ਇਕ ਹੋਰ ਕੈਬਨਿਟ ਮੰਤਰੀ ‘ਤੇ ਆਫ਼ਤ ਆਉਣ ਦੀ ਸੰਭਾਵਨਾ ਹੈ। ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਾਰੇ ਕੈਬਨਿਟ ਮੰਤਰੀਆਂ ਦੀ ਤਸਵੀਰ ਸਾਂਝੀ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁਖਬਿਤ ਹੁੰਦਿਆਂ ਲਿਖਿਆ ਹੈ ਕਿ ਮਾਨ ਸਾਬ੍ਹ ਸ਼ੁਭ ਕਾਮਨਾਵਾਂ ਵਧਾਈ ਹੋਵੇ ਤੁਹਾਡੇ ਇਨ੍ਹਾਂ ਅਨਮੋਲ ਹੀਰਿਆਂ ਚੋਂ ਇੱਕ ਦੀ ਹਰਕਤ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ, ਫਿਰ ਤੁਸੀਂ ਉਸ ਹੀਰੇ ਨਾਲ ਤਸਵੀਰ ਤਾਂ ਕਿ ਹੱਥ ਵੀ ਮਿਲਾਉਣਾ ਨਹੀਂ ਚਾਹੋਗੇ।
ਇਸ ਪੋਸਟ ਤੋਂ ਬਾਅਦ ਪੰਜਾਬ ਕੈਬਨਿਟ ‘ਚ ਖਲਬਲ ਮੱਚ ਗਈ ਹੈ ਅਤੇ ਸਾਰੀ ਕੈਬਨਿਟ ਅੰਦਰ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਪਤਾ ਇਹ ਵੀ ਲੱਗਾ ਹੈ ਕਿ ਕੈਬਨਿਟ ਮੰਤਰੀ ਇੱਕ-ਦੂਜੇ ਨੂੰ ਫੋਨ ਕਰਕੇ ਕਨਸੋਹਾ ਲੈ ਰਹੇ ਹਨ, ਇਥੇ ਗੱਲ ਕਰਨੀ ਵਜਾਬ ਹੋਵੇਗੀ ਕਿ ਕੈਬਨਿਟ ਮੰਤਰੀ ਕਟਾਰੂਚੱਕ ਦੀ ਨੀਲੀ ਵੀਡੀਓ ਨੇ ਪੰਜਾਬ ‘ਚ ਤਹਿਲਕਾ ਮਚਾ ਦਿੱਤਾ ਸੀ, ਹਾਲਾਂਕਿ ਤਕਨੀਕ ਦੇ ਪੱਧਰ ਨਾਲ ਮਾਮਲੇ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ। ਪਰ ਇਸ ਮਾਮਲੇ ‘ਚ ਇਖਲਾਕ ਦੇ ਸਵਾਲ ਅੱਜ ਵੀ ਖੜ੍ਹੇ ਹਨ