Punjabpolitical

ਆਮ ਆਦਮੀ ਪਾਰਟੀ ਦੀ MLA ਦੇ ਚਪੇੜਾਂ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ

ਆਮ ਆਦਮੀ ਪਾਰਟੀ ਦੀ ਐਮਐਲਏ ਬਲਜਿੰਦਰ ਕੌਰ ਦੇ ਚਪੇੜਾਂ ਮਾਰਨ ਦਾ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਹੈ। ਇਹ ਮਾਮਲਾ ਘਰੇਲੂ ਕਲੇਸ਼ ਦਾ ਹੈ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਵਿਧਾਇਕਾ ਹੋਵੇ ਤੇ ਸਰਕਾਰ ਵੀ ਆਪ ਦੀ ਹੀ ਹੋਵੇ ਤਾਂ ਅਜਿਹੀ ਘਟਨਾ ਦਾ ਵਾਪਰਣਾ ਕਾਫੀ ਮੰਦਭਾਗਾ ਹੈ।

ਦੂਜੀ ਵਾਰ ਵਿਧਾਇਕਾ ਬਣੀ ਬਲਜਿੰਦਰ ਕੌਰ ਨੇ ਆਪ ਦੇ ਹੀ ਇਕ ਆਗੂ ਨਾਲ ਵਿਆਹ ਕਰਵਾਇਆ ਹੈ। ਵਿਆਹ ਹੋਏ ਨੂੰ ਅਜੇ 3-4 ਸਾਲ ਹੀ ਹੋਏ ਹਨ।

 ਆਪ ਦੀ ਐੱਮਐੱਲਏ ਬਲਜਿੰਦਰ ਕੌਰ ਦੇ ਉਨ੍ਹਾਂ ਦੇ ਪਤੀ ਨੇ ਹੀ ਚਪੇੜਾਂ ਮਾਰੀਆਂ ਹਨ। ਇਹ ਵੀਡੀਓ ਪੁਰਾਣੀ ਦੱਸੀ ਜਾ ਰਹੀ ਹੈ। ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਦੂਜੀ ਵਾਰ ਵਿਧਾਇਕਾ ਬਣੇ ਹਨ। ਉਨ੍ਹਾਂ ਦਾ ਵਿਆਹ ਅੰਮ੍ਰਿਤਸਰ ਦੇ ਯੂਥ ਆਗੂ ਨਾਲ ਹੋਇਆ ਸੀ।

Back to top button