
ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਜ਼ ‘ਤੇ ਚਲਦੈ ਜਿਸਮ ਫਰੋਸ਼ੀ ਦਾ ਧੰਦਾ, ਦਿਨ ਚੜ੍ਹਦਿਆਂ ਹੀ ਲੱਗਦੈ ਤਾਂਤਾ
ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇਜ਼ ਮਾਰਗ ‘ਤੇ ਜਲੰਧਰ ਤੋਂ ਲੰਘਦੇ ਹੀ ਕੁਝ ਕਿਲੋਮੀਟਰ ਦਾ ਇਲਾਕਾ ਪਿੰਡ ਰਾਏਪੁਰ ਬਲਾਂ ਅੱਡੇ ਤੋਂ ਭੋਗਪੁਰ ਵਿਚਕਾਰ ਹਵਸ ਦੇ ਭੁੱਖਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਦਿਨ ਚੜ੍ਹਦਿਆਂ ਹੀ ਵੱਖ-ਵੱਖ ਟਿਕਾਣਿਆਂ ‘ਤੇ ਆ ਖਲੋਂਦੀਆਂ ਅੌਰਤਾਂ ਨਾਲ ਹਵਸ ਦਾ ਸੌਦਾ ਕਰਨ ਵਾਲਿਆਂ ਦਾ ਤਾਂਤਾ ਲੱਗ ਜਾਂਦਾ ਹੈ। ਇਨ੍ਹਾਂ ਅੌਰਤਾਂ ਦੀ ਇੱਕ ਜੁੰਡਲੀ ਵੱਲੋਂ ਜਿਸਮ ਫਰੋਸ਼ੀ ਦਾ ਦਿਨ ਦਿਹਾੜੇ ਕੌਮੀ ਮਾਰਗ ‘ਤੇ ਧੰਦਾ ਕਰਨ ਦਾ ਸਾਰਾ ਕਾਰਨਾਮਾ ਕੈਮਰੇ ਵਿਚ ਵੀ ਕੈਦ ਹੋਇਆ, ਜਿਸ ਵਿਚ ਇਨ੍ਹਾਂ ਅੌਰਤਾਂ ਨੇ ਇਹ ਧੰਦਾ ਕਰਨ ਦਾ ਕਾਰਨ ਮਜਬੂਰੀ ਦੱਸਿਆ। ਇਕ ਅੌਰਤ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਕਰਨ ਲਈ ਉਹ ਇਹ ਧੰਦਾ ਕਰਨ ਨੂੰ ਮਜਬੂਰ ਹਨ।
ਹਕੀਕਤ ਇਹ ਹੈ ਕਿ ਇਹ ਅੌਰਤਾਂ ਕੌਮੀ ਮਾਰਗ ‘ਤੇ ਵੱਖ ਵੱਖ ਥਾਵਾਂ ‘ਤੇ ਖੜ੍ਹੀਆਂ ਹੋ ਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਇਸ਼ਾਰਿਆਂ ਰਾਹੀਂ ਰੋਕ ਕੇ ਸੌਦਾ ਤੈਅ ਕਰਦੀਆਂ ਹਨ। ਉਨ੍ਹਾਂ ਦੇ ਹੁਸਨ ਦੇ ਜਾਲ ਵਿਚ ਇਕੱਲੇ ਨੌਜਵਾਨ ਹੀ ਨਹੀਂ, 50 ਤੋਂ 70 ਸਾਲਾਂ ਬਾਬੇ ਵੀ ਆ ਫਸਦੇ ਹਨ ਅਤੇ ਹੁਣ ਤਾਂ ਉਨ੍ਹਾਂ ਦੇ ਲੰਮੇ ਸਮੇਂ ਤੋਂ ਕੌਮੀ ਮਾਰਗ ‘ਤੇ ਖੜ੍ਹਨ ਕਾਰਨ ਪੱਕੇ ਗਾਹਕ ਵੀ ਬਣ ਗਏ ਹਨ। ਇਨ੍ਹਾਂ ਅੌਰਤਾਂ ਦੀ ਇਲਾਕੇ ਵਿਚ ਪੂਰੀ ਚਰਚਾ ਹੈ, ਉਥੇ ਦੂਰ ਦੁਰਾਡਿਓਂ ਆਉਣ ਜਾਣ ਵਾਲੇ ਨਿੱਤ ਦੇ ਵਾਹਨ ਚਾਲਕ ਵੀ ਇਨ੍ਹਾਂ ਤੋਂ ਭਲੀ-ਭਾਂਤ ਵਾਕਫ ਹੋ ਚੁੱਕੇ ਹਨ ਅਤੇ ਉਹ ਵੀ ਅਕਸਰ ਹੀ ਆਪਣੀਆਂ ਗੱਡੀਆਂ ਵਿਚ ਬਿਠਾ ਕੇ ਇਨ੍ਹਾਂ ਅੌਰਤਾਂ ਨੂੰ ਲੈ ਜਾਂਦੇ ਹਨ। ਕੈਮਰੇ ਅੱਗੇ ਇਨ੍ਹਾਂ ਅੌਰਤਾਂ ਨੇ ਮੰਨਿਆ ਕਿ ਉਹ ਆਪਣੇ ਪਰਿਵਾਰਾਂ ਵਿਚ ਕਿਸੇ ਫੈਕਟਰੀ ਵਿਚ ਕੰਮ ਕਰਨ ਦਾ ਕਹਿ ਕੇ ਆਉਂਦੀਆਂ ਹਨ। ਇਨ੍ਹਾਂ ਅੌਰਤਾਂ ‘ਚੋਂ ਕਿਸੇ ਦਾ ਪਤੀ ਨਹੀਂ, ਕੋਈ ਤਲਾਕਸ਼ੁਦਾ ਹੈ ਅਤੇ ਕਿਸੇ ਦਾ ਪਤੀ ਨਸ਼ਈ ਹੈ, ਉਹ ਇਸੇ ਨੂੰ ਮਜਬੂਰੀ ਮੰਨਦੇ ਹੋਏ ਇਸ ਧੰਦੇ ਨੂੰ ਚਲਾਉਂਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ?