

ਪੰਜਾਬ ਪੁਲਿਸ ਵੱਲੋਂ ਪੱਤਰਕਾਰਿਤਾ ਦੇ ਖੇਤਰ ਵਿਚ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 2 ਅਖੋਤੀ ਪੱਤਰਕਾਰ ਅ੍ਰਮਿਤਪਾਲ ਸਿੰਘ (ਏ.ਐੇਸ) ਸਾਂਤ ਅਤੇ ਸੋਨੂ ਖੇੜਾ ਤੇ ਪਰਚਾ ਦਰਜ਼ ਕਰ ਲਿਆ ਹੈ।

ਇਸ ਸਬੰਧੀ ਸ੍ਰੀ ਸਚਿਨ ਗੁਪਤਾ ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਖੋਤੀ ਪੱਤਰਕਾਰ ਪੱਤਰਕਾਰਿਤਾ ਦੀ ਆੜ ਵਿਚ ਲੋਕਾਂ ਨੂੰ ਆਏ ਦਿਨ ਪੈਸੇ ਲੈਣ ਦੇ ਮੰਤਵ ਨਾਲ ਝੂਠੀਆਂ, ਮਨਘੜ੍ਹਤ ਵੀਡੀਓ ਬਣਾ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਬਦਨਾਮ ਕਰਨ ਦਾ ਡਰਾਵਾ ਦੇ ਕੇ ਬਲੈਕਮੇਲ ਕਰ ਰਹੇ ਸਨ, ਇਸ ਸਬੰਧੀ ਇਕ ਫਰਿਆਦੀ ਦੀ ਦਰਖਾਸਤ ਤੇ ਗੋਰ ਕਰਦਿਆਂ ਉਹਨਾਂ ਥਾਣਾ ਸਿਟੀ ਮੁਕਤਸਰ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਦੀ ਘੋਖ ਪੜਤਾਲ ਕਰਕੇ ਦੋਸੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਇਸ ਸਬੰਧੀ ਥਾਣਾ ਸਿਟੀ ਮੁਕਤਸਰ ਨੇ ਮਾਮਲੇ ਦੀ ਜਾਂਚ ਕਰਦਿਆਂ ਪਾਇਆ ਕਿ ਇਨਾਂ ਅਖੋਤੀ ਪੱਤਰਕਾਰਾਂ ਵੱਲੋਂ ਫਰੀਆਦੀ ਨੂੰ ਤੰਗ ਪ੍ਰੇਸਾਨ ਕਰਨ, ਜਾਤੀ ਸੂਚਕ ਸਬਦ ਵਰਤਣ, ਝੂਠੇ ਸਬੂਤ ਪੇਸ਼, ਫਰਜ਼ੀ ਦਸਤਾਵੇਜ਼ ਤਿਆਰ ਕਰਨ, ਡਰਾਉਣ ਧਮਕਾਉਣ ਅਤੇ ਪੈਸਿਆ ਦੀ ਮੰਗ ਕਰਨ ਤੇ ਆਈ ਪੀ ਸੀ ਦੀ ਧਾਰਾ 193,420,465,468,471,506 ਦੇ ਤਹਿਤ ਐਫ ਆਈ ਆਰ ਦਰਜ ਕਰ ਲਈ ਗਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਅਖੋਤੀ ਪੱਤਰਕਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ ਸ੍ਰੀ ਮੁਕਤਸਰ ਸਾਹਿਬ ਵਲੋਂ ਵੀ ਸਿਫਾਰਸ਼ ਕੀਤੀ ਗਈ ਸੀ, ਕਿ ਇਹ ਅਖੋਤੀ ਪੱਤਰਕਾਰ ਦਫਤਰ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੇ ਹਨ

Explore the ranked best online casinos of 2025. Compare bonuses, game selections, and trustworthiness of top platforms for secure and rewarding gameplayBonus offer.