Punjab

ਪੁਲਿਸ ਮੁਲਾਜ਼ਮ ਦੀ ਮਾਸ਼ੂਕ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ, ਜਾਣੋ ਕੀ ਮਾਮਲਾ

ਪ੍ਰੇਮ ਨਗਰ ਇਲਾਕੇ ‘ਚ ਪੀਜੀ ‘ਚ ਰਹਿਣ ਵਾਲੀ ਮਹਿਲਾ ਦੇ ਗੋਲੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਹਿਲਾ ਪੁਲਿਸ ਮੁਲਾਜ਼ਮ ਦੀ ਮਿੱਤਰ ਹੈ ਤੇ ਜਨਮ ਦਿਨ ਦੇ ਗਿਫਟ ਨੂੰ ਲੈ ਕੇ ਵਿਵਾਦ ਵਧਣ ਤੋਂ ਬਾਅਦ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋਈ ਹੈ।

 

ਇਹ ਵੀ ਦੱਸ ਦਈਏ ਕਿ ਰਿਵਾਲਵਰ ਪੁਲਿਸ ਕਰਮੀ ਦਾ ਨਿੱਜੀ ਲਾਈਸੈਂਸੀ ਹੈ ਜਿਸ ਦੇ ਨਾਲ ਮਹਿਲਾ ਨੂੰ ਗੋਲੀ ਲੱਗੀ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਲੁਧਿਆਣਾ ਪੁਲਿਸ ਕਮਿਸ਼ਨਰ ਕੁਸਤਬ ਸ਼ਰਮਾ ਨੇ ਕਿਹਾ ਕਿ ਘਟਨਾ ਬੀਤੀ ਰਾਤ ਦੀ ਹੈ ਜਿੱਥੇ ਪੁਲਿਸ ਮੁਲਾਜ਼ਮ ਨਾਲ ਰਿਲੇਸ਼ਨ ਵਿੱਚ ਰਹਿ ਰਹੀ ਮਹਿਲਾ ਨੇ ਪੀਜੀ ਵਿੱਚ ਆਪਣੇ ਆਪ ਨੂੰ ਗੋਲੀ ਮਾਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਕਲੇਸ਼ ਹੋਣ ਦੇ ਚੱਲਦਿਆਂ ਮਹਿਲਾ ਨੇ ਪੁਲਿਸ ਕਰਮੀ ਦੀ ਲਾਈਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਆਖ਼ਰ ਮਹਿਲਾ ਨੇ ਗੋਲੀ ਕਿਉਂ ਮਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾਵੇਗੀ

Related Articles

Leave a Reply

Your email address will not be published.

Back to top button