Jalandhar

ਪੰਜਾਬ ਪ੍ਰੈਸ ਕਲੱਬ ਜਲੰਧਰ ਚੋਣਾਂ-2022 “ਮੀਡੀਆ ਵੈਲਫੇਅਰ ਗਰੁੱਪ ਵਲੋਂ ਆਪਣਾ ‘ਚੋਣ-ਮੈਨੀਫੈਸਟੋ” ਜਾਰੀ

ਪੰਜਾਬ ਪ੍ਰੈਸ ਕਲੱਬ ਜਲੰਧਰ ਚੋਣਾਂ-2022 “ਮੀਡੀਆ ਵੈਲਫੇਅਰ ਗਰੁੱਪ ਵਲੋਂ ਆਪਣਾ ‘ਚੋਣ-ਮੈਨੀਫੈਸਟੋ” ਜਾਰੀ

ਜਲੰਧਰ /

ਪੰਜਾਬ ਪ੍ਰੈਸ ਕਲੱਬ ਜਲੰਧਰ ਚੋਣਾਂ-2022 ਲਈ “ਮੀਡੀਆ ਵੈਲਫੇਅਰ ਗਰੁੱਪ ਵਲੋਂ ਸੀਨੀਅਰ ਮੀਤ ਪ੍ਰਧਾਨ ਲਈ ਪਰਦੀਪ ਸਿੰਘ ਬਸਰਾ, ਜਨਰਲ ਸਕੱਤਰ ਲਈ ਮਹਾਂਬੀਰ ਪ੍ਰਸਾਦ, ਉਪ ਪ੍ਰਧਾਨ ਲਈ ਗੁਰਪ੍ਰੀਤ ਸਿੰਘ ਪਾਪੀ, ਉਪ ਪ੍ਰਧਾਨ(ਮਹਿਲਾ) ਬੀਬੀ ਪੁਸ਼ਪਿੰਦਰ ਕੌਰ, ਜਾਂਇੰਟ ਸਕੱਤਰ ਲਈ ਨਰਿੰਦਰ ਗੁਪਤਾ, ਖਜਾਨਚੀ ਲਈ ਸੁਮੀਤ ਮਹਿੰਦਰੂ ਲਈ ਚੋਣ ਲੜ ਰਹੇ ਹਨ . ਇਨ੍ਹਾਂ ਉਮੀਦਵਾਰਾਂ ਵਲੋਂ ਸਮੂਹ ਪੱਤਰਕਾਰਾਂ ਦੀ ਭਲਾਈ ਵਾਰੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ. ਜਿਸ ਤੇ ਮੀਡੀਆ ਵੈਲਫੇਅਰ ਗਰੁੱਪ ਦੀ ਟੀਮ ਜਿੱਤਣ ਪਿਛੋਂ ਹੇਠਾਂ ਦੱਸੇ ਗਏ ਨੁਕਤਿਆਂ ਲਈ ਪਹਿਰਾ ਦੇਵੇਗੀ। ਜਿਵੇਂ ਕਿ ..
1.. ਪੱਤਰਕਾਰਾਂ ਲਈ ਐਕਸੀਡੈਂਟਲ ਤੇ ਮੈਡੀਕਲ ਬੀਮੇ ਦੀ ਸਹੂਲਤ ਦੇ ਨਾਲ-ਨਾਲ ਪੱਤਰਕਾਰਾਂ ਦੀ ਨਿਰੰਤਰ ਚੈਕਅਪ ਲਈ ਮੈਡੀਕਲ ਸਹੂਲਤ।
2. ਸਾਰੇ ਪੱਤਰਕਾਰ ਸਾਹਿਬਾਨ ਲਈ ਬਰਾਬਰ ਦਾ ਮਾਣ-ਸਤਿਕਾਰ।
3. ਨਵੇਂ ਪੱਤਰਕਾਰਾਂ ਲਈ ਸਕਾਲਰਸ਼ਿਪ ਸਹਿਤ ਟਰੇਨਿੰਗ ਕੈਂਪ।
4. ਪੱਤਰਕਾਰਾਂ ਲਈ ਯੈਲੋ-ਕਾਰਡਾਂ ਅਤੇ ਸਰਕਾਰੀ ਬੱਸਾਂ ਵਿੱਚ ਮੁਫਤ ਆਵਾਜਾਈ ਲਈ ਪਾਸ-ਬੁੱਕਾਂ ਬਣਵਾਉਂਣ ਲਈ ਯਤਨ।
5. ਸੀਨੀਅਰ ਵਕੀਲਾਂ ਦੇ ਪੈਨਲ ਰਾਹੀਂ ਮੁਫਤ ਕਾਨੂੰਨੀ ਸਲਾਹ-ਮਸ਼ਵਰੇ ਦੇ ਪ੍ਰਬੰਧ।
6. ਪ੍ਰੈਸ ਕਲੱਬ ਦੀ ਕੰਟੀਨ ਵਿੱਚ ਪਰਿਵਾਰਕ ਮਾਹੌਲ ਬਣਾਉਣ ਦੇ ਨਾਲ-ਨਾਲ ਮੁਕੰਮਲ ਸੁਚੱਜੀਆਂ ਸਹੂਲਤਾਂ।
7. ਪੱਤਰਕਾਰਾਂ ਦੇ ਨਾਲ ਦੁੱਖ-ਸੁੱਖ ਦੀ ਘੜੀ ਵਿੱਚ ਤਨ, ਮੰਨ ਤੇ ਧੰਨ ਸਹਿਤ ਸਹਿਯੋਗ ਦੇ ਯਤਨ ਹੋਣਗੇ।
8. ਕਿਸੇ ਵੀ ਪੱਤਰਕਾਰ ਨੂੰ ਫੀਲਡ ਵਿੱਚ ਡਿੳੂਟੀ ਕਰਦੇ ਹੋਏ ਕੋਈ ਪ੍ਰੇਸ਼ਾਨੀ ਜਾਂ ਅੜਚਨ ਆਉਣ ’ਤੇ ਤੁਰੰਤ ਸਹਿਯੋਗੀ ਟੀਮ ਦਾ ਗਠਨ ਕਰਨਾ।
9. ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰਲੀਆਂ ਪ੍ਰੈਸ ਕਲੱਬਾਂ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਲੋਕ ਸੰਪਰਕ ਮਹਿਕਮਿਆਂ ਨਾਲ ਸੰਪਰਕ ਸਥਾਪਤ ਕਰਦੇ ਹੋਏ ‘ਪੰਜਾਬ ਪ੍ਰੈਸ ਕਲੱਬ ਦੇ ਮੈਂਬਰ ਸਾਹਿਬਾਨ ਲਈ ਟੂਰ’ ਦੇ ਪ੍ਰਬੰਧ।
10. ਲਾਇਬਰੇਰੀ ਦਾ ਅਧੁਨਿਕੀਕਰਨ ਕੀਤਾ ਜਾਏਗਾ ਤੇ ਡਿਜ਼ੀਟਲ ਬਣਾਇਆ ਜਾਏਗਾ।
11. ਪੰਜਾਬ ਪ੍ਰੈਸ ਕਲੱਬ ਜਲੰਧਰ ਨੂੰ ‘24 ਘੰਟੇ ਸੱਤੇ ਦਿਨ’ ਮੈਂਬਰ ਸਾਹਿਬਾਨ ਦੀ ਸਹੂਲਤ ਲਈ ਤਿਆਰ ਰੱਖਿਆ ਜਾਏਗਾ।
12. ਉਪਰੋਕਤ ਵਚਨਬੱਧਤਾਵਾਂ ਤੋਂ ਇਲਾਵਾ ਜੇਕਰ ਪੰਜਾਬ ਪ੍ਰੈਸ ਕਲੱਬ ਦੇ ਕਿਸੇ ਮੈਂਬਰ ਸਾਹਿਬ ਕੋਲ ਕੋਈ ਹੋਰ ਉਸਾਰੂ ਸੁਝਾਅ ਹੋਵੇ ਤਾਂ ਉਪ੍ਰੋਕਤ ਦਿਤੇ ਗਏ ਕਿਸੇ ਫੋਨ ਨੰਬਰ ’ਤੇ ਸੰਪਰਕ ਕਰ ਸਕਦਾ ਹੈ ਅਤੇ ਆਪਣੇ ਸੁਝਾਅ ਸਾਨੂੰ ਭੇਜ ਸਕਦਾ ਹੈ ਤਾਂ ਜੋ ਸੁਝਾਅ-ਦਾਤਾ ਮੈਂਬਰ ਦੇ ਨੁਕਤੇ ਨੂੰ ਵੀ

Leave a Reply

Your email address will not be published.

Back to top button